- Updated: August 31, 2022 11:14 AM
ਸਰੀ ਗੁਰਭੇਜ ਸਿੱਧੂ
ਸਰੀ ਦੇ 6700 ਬਲਾਕ ਦੀ ਕੁੜੀ ਨਵਦੀਪ ਕੌਰ ਲਾਪਤਾ ਹੋ ਗਈ ਹੈ ਅਤੇ ਸਥਾਨਕ ਪੁਲਿਸ ਨੇ ਉਸਦੀ ਭਾਲ ਲਈ ਆਮ ਲੋਕਾਂ ਤੋਂ ਮਦਦ ਮੰਗੀ ਹੈ । ਨਵਦੀਪ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਪਰਿਵਾਰਿਕ ਮੈਂਬਰ ਚਿੰਤਾ ਵਿਚ ਹਨ ਨਵਦੀਪ ਨੂੰ ਆਖਰੀ ਵਾਰ 22 ਅਗਸਤ ਸਵੇਰੇ 6.30 ਵਜੇ ਉਸਦੇ ਘਰ ਵੇਖਿਆ ਗਿਆ ਸੀ । ਲਾਪਤਾ ਨਵਦੀਪ ਦੀ ਹਾਈਟ ਕਰੀਬ ਪੰਜ ਫੁੱਟ ਪੰਜ ਇੰਚ ਦਸੀ ਗਈ ਹੈ ਅਤੇ ਉਸਦੀ ਸ਼ਰੀਰਕ ਬਣਤਰ ਔਸਤ ਹੈ। ਕਾਲੇ ਵਾਲ ਅਤੇ ਬਰਾਊਨ ਅੱਖਾਂ ਵਾਲੀ ਨਵਦੀਪ ਨੇ ਆਖ਼ਿਰੀ ਵਾਰ ਕਾਲੇ ਰੰਗ ਦੀ ਹੁੱਡੀ ਦੇ ਨਾਲ ਕਾਲੇ ਅਤੇ ਚਿੱਟੇ ਰੰਗ ਦੇ ਸ਼ੂ ਪਾਏ ਹੋਏ ਸਨ। ਨਵਦੀਪ ਬਾਰੇ ਕੋਈ ਵੀ ਸੂਚਨਾ ਸਰੀ ਆਰ ਸੀ ਐਮ ਪੀ ਦੇ ਨੰਬਰ 6045990502 ਤੇ ਦੇ ਕੇ ਪੁਲਿਸ ਦੀ ਮਦਦ ਕੀਤੀ ਜਾ ਸਕਦੀ ਹੈ