ਕੈਨੇਡਾ ''ਚ ਕਾਲੇ ਮੂਲ ਦੇ ਇਕ ਹਮਲਾਵਰ ਵੱਲੋਂ ਗੋਲੀਬਾਰੀ  ''ਚ ਇਕ ਪੰਜਾਬੀ ਵਿਦਿਆਰਥੀ ਨੂੰ ਬ੍ਰੇਨ ਡੈੱਡ ਐਲਾਨਿਆ। 

ਕੈਨੇਡਾ ''ਚ ਕਾਲੇ ਮੂਲ ਦੇ ਇਕ ਹਮਲਾਵਰ ਵੱਲੋਂ ਗੋਲੀਬਾਰੀ  ''ਚ ਇਕ ਪੰਜਾਬੀ ਵਿਦਿਆਰਥੀ ਨੂੰ ਬ੍ਰੇਨ ਡੈੱਡ ਐਲਾਨਿਆ। 

ਬੀਤੇ ਦਿਨੀਂ ਕੈਨੇਡਾ ਦੇ ਓਨਟਾਰੀਓ ਅਤੇ ਮਿਲਟਨ ਵਿਖੇ ਕਾਲੇ ਮੂਲ ਦੇ ਇਕ ਹਮਲਾਵਰ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਉਸ ਨੇ ਐੱਮ.ਕੇ. ਆਟੋ ਬਾਡੀ ਸ਼ਾਪ ਮਿਲਟਨ ਦਾ ਮਾਲਕ ਸ਼ਕੀਲ ਅਸਰਫ ਤੇ ਇਕ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮ ਐਡਿਰਊ ਹਾਂਗ (48) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਡੀ ਸ਼ਾਪ 'ਚ ਮਾਰੇ ਗਏ ਮਾਲਕ ਸ਼ਕੀਲ ਅਸਰਫ ਦੀ ਵਰਕਸ਼ਾਪ 'ਚ ਕੰਮ ਕਰਦੇ 2 ਹੋਰ ਲੋਕਾਂ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਗਿਆ ਸੀ। ਵਰਕਸ਼ਾਪ ਵਿੱਚ ਪਾਰਟ ਟਾਈਮ ਕੰਮ ਕਰਦਾ ਇਕ ਅੰਤਰਰਾਸ਼ਟਰੀ ਵਿਦਿਆਰਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ, ਜਿਸ ਦਾ ਨਾਂ ਸਤਵਿੰਦਰ ਸਿੰਘ ਪ੍ਰਿੰਸ (28) ਹੈ, ਦੀ ਹਾਲਤ ਅਤਿ-ਨਾਜ਼ੁਕ ਬਣੀ ਹੋਈ ਹੈ।

                Image

ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੇ ਸਰੀਰ ਦੇ ਅੰਗ ਕੰਮ ਨਹੀਂ ਕਰ ਰਹੇ ਅਤੇ ਉਸ ਦਾ ਬ੍ਰੇਨ ਡੈੱਡ ਐਲਾਨਿਆ ਗਿਆ ਹੈ। ਇਸ ਗੋਲੀਕਾਂਡ 'ਚ ਹਮਲਾਵਰ ਵੱਲੋਂ ਆਟੋ ਬਾਡੀ ਸ਼ਾਪ ਦੇ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਾਲੇ ਮੂਲ ਦੇ ਸਿਰਫਿਰੇ ਹਮਲਾਵਰ ਨੇ ਇਸ ਤੋਂ ਪਹਿਲਾਂ ਇਕ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ ਦਾ ਵੀ ਕਤਲ ਕੀਤਾ ਸੀ। ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਪ੍ਰਿੰਸ ਕੈਨੇਸਟੋਗਾ ਕਾਲਜ ਦਾ ਵਿਦਿਆਰਥੀ ਸੀ ਅਤੇ ਪਾਰਟ ਟਾਈਮ ਆਟੋ ਬਾਡੀ ਸ਼ਾਪ 'ਚ ਕੰਮ ਕਰਦਾ ਸੀ, ਜੋ ਅੱਜ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਦੱਸਣਯੋਗ ਹੈ ਕਿ ਮਾਰੇ ਗਏ ਲੋਕਾਂ ਦਾ ਕਾਤਲ ਹਮਲਾਵਰ ਜਿਸ ਦੀ ਪਛਾਣ ਸ਼ਾਨ ਪੈਂਟਰੀ (40) ਸੀ, ਬਾਅਦ 'ਚ ਪੁਲਸ ਕਾਰਵਾਈ ਦੌਰਾਨ ਮਾਰਿਆ ਗਿਆ ਸੀ।