ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਅਧੀਰ ਰੰਜਨ ਨੇ ਮੁਆਫੀ ਮੰਗੀ। 

ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਅਧੀਰ ਰੰਜਨ ਨੇ ਮੁਆਫੀ ਮੰਗੀ। 

ਨਵੀਂ ਦਿੱਲੀ, 29 ਜੁਲਾਈ

ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਮੁਆਫੀ ਮੰਗੀ ਹੈ। ਉਨ੍ਹਾਂ ਪੱਤਰ ਵਿਚ ਆਪਣੇ ਸ਼ਬਦ ਵਾਪਸ ਲੈਣ ਬਾਰੇ ਵੀ ਦੱਸਿਆ ਹੈ।

                       Image

ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲੋਂ ਰਾਸ਼ਟਰਪਤੀ ਬਾਰੇ ਸ਼ਬਦ ਗਲਤੀ ਨਾਲ ਮੂੰਹੋਂ ਨਿਕਲ ਗਿਆ ਸੀ ਜਿਸ ਲਈ ਉਹ ਅਫਸੋਸ ਜ਼ਾਹਰ ਕਰਦੇ ਹਨ। ਦੱਸਣਯੋਗ ਹੈ ਕਿ ਅਧੀਰ ਰੰਜਨ ਨੇ ਆਪਣੇ ਸੰਬੋਧਨ ਦੌਰਾਨ ਰਾਸ਼ਟਰਪਤੀ ਨੂੰ ਰਾਸ਼ਟਰਪਤਨੀ ਕਹਿ ਦਿੱਤਾ ਸੀ ਜਿਸ ਕਾਰਨ ਭਾਜਪਾ ਨੇ ਵਿਰੋਧ ਜਤਾਇਆ ਸੀ।