ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦਾ ਕੈਨੇਡਾ ''ਚ ਕੀਤਾ ਨਿੱਘਾ ਸਵਾਗਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦਾ ਕੈਨੇਡਾ ''ਚ ਕੀਤਾ ਨਿੱਘਾ ਸਵਾਗਤ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ.ਕੁਲਤਾਰ ਸਿੰਘ ਸੰਧਵਾ ਦਾ ਆਮ ਆਦਮੀ ਪਾਰਟੀ ਟੋਰਾਂਟੋ (ਕੈਨੇਡਾ) ਵਲੰਟੀਅਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਟੋਰਾਂਟੋ ਏਅਰਪੋਰਟ ਦੇ ਨੇੜੇ ਇਹ ਸਮਾਰੋਹ ਆਪ ਕੈਨੇਡਾ ਦੇ ਹਰਪ੍ਰੀਤ ਖੋਸਾ ,ਕਮਲਜੀਤ ਸਿੱਧੂ,ਸੋਹਣ ਸਿੰਘ ਢੀਡਸਾ ,ਪਾਲ ਰੰਧਾਵਾ ਡਾਕਟਰ ਗੁਰਦੀਪ ਸਿੰਘ ਗਰੇਵਾਲ਼ ਜੱਸ ਸਿੱਧੂ ਆਦਿ ਦੇ ਸਹਿਯੋਗ ਨਾਲ ਕੀਤਾ ਗਿਆ ।ਸਪੀਕਰ ਸੰਧਵਾਂ ਨੇ ਭਾਵਪੂਰਕ ਭਾਸ਼ਨ ਵਿੱਚ ਸਮੂਹ ਕਨੇਡੀਅਨਾ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਚੋਣਾਂ ਵਿੱਚ ਸਹਿਯੋਗ ਲਈ ਧੰਨਵਾਦ ਕੀਤਾ । ਭਰੋਸਾ ਦਿੱਤਾ ਕਿ ਸਰਕਾਰ ਤੁਹਾਡੇ ਭਰੋਸੇ ਤੇ ਖਰੀ ਉੱਤਰੇਗੀ।ਉਹਨਾਂ ਕਿਹਾ ਕਿ ਪੰਜਾਬ ਤੋਂ ਕੈਨੇਡਾ ਦੇ ਲਈ ਫਲਾਈਟਾਂ ਲਈ ਕੇਂਦਰ ਸਰਕਾਰ ਨਾਲ ਪਹਿਲ ਦੇ ਅਧਾਰ ਤੇ ਗੱਲ ਕਰੇਗੀ ।ਐਨ ਆਰ ਆਈ ਦੀ ਸੁਰੱਖਿਆ 'ਤੇ ਕੰਮ ਕਾਰ ਦਾ ਜਿੰਮਾ ਸਰਕਾਰ ਦਾ ਹੋਵੇਗਾ ।ਮੀਡੀਆ ਵੱਲੋਂ ਜਸ਼ਵੀਰ ਸ਼ਮੀਲ ਰੈਡ ਐਫ ਐਮ ਰੇਡੀਓ , ਹਰਚੰਦ ਸਿੰਘ ਬਾਸੀ , ਨੇ ਸੰਬੋਧਨ ਕੀਤਾ। ਬਲਜਿੰਦਰ ਸੇਖਾ ਨੇ ਕੈਨੇਡਾ ਦੇ ਸੁਮੱਚੇ ਮੀਡੀਆ ਵੱਲੋਂ ਸਪੀਕਰ ਸੰਧਵਾਂ ਦਾ ਕੈਨੇਡਾ ਵਿੱਚ ਆਉਣ 'ਤੇ ਸਵਾਗਤ ਕੀਤਾ ।ਸਹੂਲਤਾਂ ਤੋ ਸੱਖਣੇ ਤੇ ਸੇਖਾ ਕਲਾਂ ਠੱਠੀ ਭਾਈ ਸਰਕਾਰੀ ਹਸਪਤਾਲ ਦਾ ਮੁੱਦਾ ਉਹਨਾਂ ਦੇ ਧਿਆਨ ਵਿੱਚ ਵਿਸ਼ੇਸ਼ ਤੌਰ 'ਤੇ ਲਿਆਂਦਾ।ਅਖੀਰ ਤੇ ਸੰਚਾਲਕ ਹਰਪ੍ਰੀਤ ਖੋਸਾ ਨੇ ਸਭ ਦਾ ਪਹੁੰਚਣ ਤੇ ਵਿਸੇਸ਼ ਤੌਰ 'ਤੇ ਧੰਨਵਾਦ ਕੀਤਾ ।ਇਸ ਮੌਕੇ ਨਰਿੰਦਰ ਸੈਣੀ,ਅੰਮ੍ਰਿਤਪਾਲ ਸਿੰਘ,ਆਲਮਜੀਤ ਸਿੰਘ ਮਾਨ,ਸੁਖਜੀਤ ਬਰਾੜ,ਰੁਪਿੰਦਰ ਗਰੇਵਾਲ਼ ਸੰਦੀਪ ਬਰਾੜ ਹਾਜ਼ਿਰ ਸਨ ।

Image