ਭਗਵੰਤ ਮਾਨ ਦੀ ਕੋਠੀ ਦਾ ਚੰਡੀਗੜ੍ਹ ਨਗਰ ਨਿਗਮ ਨੇ ਕੱਟਿਆ ਚਲਾਨ। 

ਭਗਵੰਤ ਮਾਨ ਦੀ ਕੋਠੀ ਦਾ ਚੰਡੀਗੜ੍ਹ ਨਗਰ ਨਿਗਮ ਨੇ ਕੱਟਿਆ ਚਲਾਨ। 

 

ਚੰਡੀਗੜ੍ਹ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਚਲਾਨ ਕੱਟ ਦਿੱਤਾ ਹੈ।ਘਰ ਦੇ ਬਾਹਰ ਗੰਦਗੀ ਫੈਲਾਉਣ 'ਤੇ ਇਹ ਚਲਾਨ ਕੱਟਿਆ ਗਿਆ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ  10000 ਰੁਪਏ ਦਾ ਚਲਾਨ ਕੱਟਿਆ ਗਿਆ।ਦਰਅਸਲ ਸਫ਼ਾਈ ਨਾ ਹੋਣ ਕਾਰਨ ਚਲਾਨ ਕੱਟਿਆ ਗਿਆ ਹੈ।  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਨੰਬਰ 7 ਦਾ ਚਲਾਨ ਕੱਟਿਆ ਗਿਆ ਹੈ।ਇਹ ਕੋਠੀ ਐਮਟੀ ਸੈਕਸ਼ਨ ਨਾਲ ਸਬੰਧਤ ਹੈ। ਜਿਸ ਥਾਂ 'ਤੇ ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਹਨ, ਉਸ ਨੂੰ ਐਮਟੀ ਸੈਕਸ਼ਨ ਕਿਹਾ ਜਾਂਦਾ ਹੈ। ਚੰਡੀਗੜ੍ਹ ਨਗਰ ਨਿਗਮ ਵੱਲੋਂ  10000 ਰੁਪਏ ਦਾ ਚਲਾਨ ਕੱਟਿਆ ਗਿਆ।ਦੱਸ ਦੇਈਏ ਕਿ ਇਹ ਚਲਾਨ ਮੁੱਖ ਮੰਤਰੀ ਦੇ ਘਰ ਦੇ ਬਾਹਰ ਗੰਦਗੀ ਹੋਣ ਕਾਰਨ ਕੱਟਿਆ ਗਿਆ ਹੈ।