ਅਹੁਦਾ ਸੰਭਾਲਦੇ ਹੀ ਐਕਸ਼ਨ ਚ ਡੀ  ਜੀ ਪੀ ਗੌਰਵ ਯਾਦਵ , ਮੋਹਾਲੀ ਦੇ ਥਾਣਿਆਂ ਦਾ ਕੀਤਾ ਨਿਰੀਖਣ

ਅਹੁਦਾ ਸੰਭਾਲਦੇ ਹੀ ਐਕਸ਼ਨ ਚ ਡੀ  ਜੀ ਪੀ ਗੌਰਵ ਯਾਦਵ , ਮੋਹਾਲੀ ਦੇ ਥਾਣਿਆਂ ਦਾ ਕੀਤਾ ਨਿਰੀਖਣ

 

ਪੰਜਾਬ ਪੁਲੀਸ ਦੇ ਨਵ ਨਿਯੁਕਤ ਡੀਜੀਪੀ ਸ੍ਰੀ ਯਾਦਵ ਵੱਲੋਂ ਅੱਜ ਮੋਹਾਲੀ ਦੇ ਮਟੌਰ ਥਾਣੇ ਅਤੇ ਫੇਜ਼ ਅੱਠ ਥਾਣੇ  ਦੇ ਮਾਲਖਾਨੇ, ਬੈਰਕਾਂ ਅਤੇ ਕੰਟੀਨ ਆਦਿ ਦਾ ਨਿਰੀਖਣ ਕੀਤਾ ਗਿਆ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਲਈ ਗਈ lਆਪਣੀ ਇਸ ਅਚਨਚੇਤ ਚੈਕਿੰਗ ਬਾਰੇ  ਡੀਜੀਪੀ ਨੇ ਕਿਹਾ ਕਿ  ਉਨ੍ਹਾਂ ਦੀ ਇਹ ਕੋਸ਼ਿਸ਼ ਸੀ ਕਿ ਉਹ ਖ਼ੁਦ ਆਪ ਥਾਣਿਆਂ ਵਿੱਚ ਜਾ ਕੇ ਪੁਲੀਸ ਫੋਰਸ ਦੀ ਵਰਕਿੰਗ ਨੂੰ ਚੈੱਕ ਕਰਨ ਅਤੇ ਵੇਖਣ ਕਿ ਜੇਕਰ ਕਿਤੇ ਕੋਈ ਕਮੀ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਦਰੁਸਤ ਕੀਤਾ ਜਾ ਸਕੇ l ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਫੋਰਸ ਦੀਆਂ ਇਹ ਪ੍ਰਾਥਮਿਕਤਾਵਾਂ ਹਨ ਕਿ ਡਰੱਗਜ਼ ਦੇ ਖ਼ਿਲਾਫ਼ ਗੈਂਗਸਟਰਵਾਦ ਦੇ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰ ਕੇ ਇਸ ਨੂੰ ਪੰਜਾਬ ਵਿੱਚੋਂ ਜੜ੍ਹ ਤੋਂ ਖਤਮ ਕਰਨਾ ਅਤੇ ਪੰਜਾਬ ਦੇ ਵਸਨੀਕਾਂ ਨੂੰ ਉੱਤਮ ਕਾਨੂੰਨ ਤੇ ਵਿਵਸਥਾ ਦੇਣਾ l ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਹ ਏਜੰਡਾ ਰਹੇਗਾ ਕਿ ਪੰਜਾਬ ਪੁਲਿਸ ਦੀ ਬੇਸਿਕ ਪੁਲੀਸਿੰਗ ਨੂੰ ਦਰੁਸਤ ਕੀਤਾ ਜਾਵੇ ਅਤੇ ਪੁਲੀਸ ਤੇ ਆਮ ਨਾਗਰਿਕਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਇਆ ਜਾਵੇ l ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵੀ ਪੁਲੀਸ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਮੁੱਖ ਤੌਰ ਤੇ ਨਸ਼ਿਆਂ ਅਤੇ ਗਸਟਰਵਾਦ ਨੂੰ ਪੰਜਾਬ ਵਿੱਚੋਂ ਜੜ੍ਹੋਂ ਖ਼ਤਮ ਕਰਨਾ ਹੈ ਜਿਸ ਵਿੱਚ ਉਹ ਦਿਨ ਰਾਤ ਲੱਗੇ ਹੋਏ ਹਨ ਅਤੇ ਇਸ ਦਾ ਖਾਤਮਾ ਛੇਤੀ ਹੀ ਪੰਜਾਬ ਵਿੱਚ ਕਰ ਦੇਣਗੇ l ਇਸ ਮੌਕੇ ਉਨ੍ਹਾਂ ਨਾਲ ਸ੍ਰੀ  ਗੁਰਪ੍ਰੀਤ ਸਿੰਘ ਭੁੱਲਰ ਡੀਆਈਜੀ ਰੂਪਨਗਰ ਰੇਂਜ, ਸ੍ਰੀ ਵਿਵੇਕ ਸ਼ੀਲ ਸੋਨੀ ਐੱਸਐੱਸਪੀ ਐਸਏਐਸ ਨਗਰ ਮੌਜੂਦ ਸਨ l