ਡੀ. ਜੀ. ਪੀ. ਵੇ. ਕੇ. ਭਾਵਰਾ ਦੀ ਅਹੁਦੇ ਤੋਂ ਛੁੱਟੀ।

ਡੀ. ਜੀ. ਪੀ. ਵੇ. ਕੇ. ਭਾਵਰਾ ਦੀ ਅਹੁਦੇ ਤੋਂ ਛੁੱਟੀ।

 ਪੰਜਾਬ ਸਰਕਾਰ ਨੇ ਡੀ. ਜੀ. ਪੀ. ਵੀ. ਕੇ. ਭਾਵਰਾ ਦੀ ਅਹੁਦੇ ਤੋਂ ਛੁੱਟੀ ਕਰ ਦਿੱਤੀ ਹੈ। ਇਸ ਸੰਬੰਧੀ ਬਕਾਇਦਾ ਪੰਜਾਬ ਸਰਕਾਰ ਨੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਦਰਅਸਲ ਡੀ. ਜੀ. ਪੀ. ਭਾਵਰਾ ਦੋ ਮਹੀਨਿਆਂ ਦੀ ਛੁੱਟੀ ’ਤੇ ਸਨ ਅਤੇ ਕੱਲ੍ਹ ਉਨ੍ਹਾਂ ਦੀ ਛੁੱਟੀ ਖ਼ਤਮ ਹੋ ਰਹੀ ਸੀ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਕੇ ਭਾਵਰਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਭਾਵਰਾ ਨੂੰ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ।ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਹੀ ਡੀ. ਜੀ. ਪੀ. ਬਣਾਈ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਯੂ. ਪੀ. ਐੱਸ. ਸੀ. ਦੀ ਮਨਜ਼ੂਰੀ ਨਾਲ ਡੀ. ਜੀ. ਪੀ. ਲੱਗੇ ਵੀ. ਕੇ. ਭਾਵਰਾ ਨੂੰ ਪੰਜਾਬ ਪੁਲਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਲਗਾਇਆ ਗਿਆ ਹੈ।ਸੂਬੇ ਦੀ ਪਿਛਲੀ ਕਾਂਗਰ ਸਰਕਾਰ ਸਮੇਂ ਵੀ. ਕੇ. ਭਾਵਰਾ ਨੂੰ ਡੀ. ਜੀ. ਲਗਾਇਆ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਯੂ. ਪੀ. ਐੱਸ. ਸੀ. ਨਾਲ ਆਏ ਪੈਨਲ ਤੋਂ ਬਾਅਦ ਕੀਤੀ ਗਈ ਸੀ। ਸੁਪਰੀਮ ਕੋਰਟ ਦੇ ਨਿਯਮਾਂ ਮੁਤਾਬਕ ਇਹ ਨਿਯੁਕਤੀ ਦੋ ਸਾਲ ਲਈ ਹੋਈ ਹੈ, ਪਿਛਲੀ ਸਰਕਾਰ ਨੇ ਦਸ ਆਈ. ਪੀ. ਐੱਸ. ਅਫ਼ਸਰਾਂ ਦਾ ਪੈਨਲ ਯੂ. ਪੀ. ਐੱਸ. ਸੀ. ਨੂੰ ਭੇਜਿਆ ਸੀ। ਜਿਸ ਵਿਚ ਤਿੰਨ ਅਫਸਰਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਸੀ, ਜਿਸ ’ਚੋਂ ਭਾਵਰਾ ਨੂੰ ਡੀ. ਜੀ.ਪੀ. ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ।