- Updated: September 28, 2022 12:27 PM
ਮੁੰਬਈ 'ਚ ਇਕ ਮੁਸਲਿਮ ਨੌਜਵਾਨ ਨੇ ਆਪਣੀ ਹਿੰਦੂ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਤਨੀ ਨੇ ਮੁਸਲਿਮ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਅਤੇ ਸਹੁਰੇ ਘਰ 'ਚ ਬੁਰਕਾ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਮੁੰਬਈ ਦੇ ਤਿਲਕ ਨਗਰ ਇਲਾਕੇ ਦੇ ਰਹਿਣ ਵਾਲੇ ਇਕਬਾਲ ਮੁਹੰਮਦ ਸ਼ੇਖ ਨੇ 3 ਸਾਲ ਪਹਿਲਾਂ ਰੂਪਾਲੀ ਨਾਂ ਦੀ 23 ਸਾਲਾ ਹਿੰਦੂ ਕੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ। ਉਨ੍ਹਾਂ ਦਾ 2 ਸਾਲ ਦਾ ਬੇਟਾ ਵੀ ਹੈ।ਵਿਆਹ ਤੋਂ ਬਾਅਦ ਰੂਪਾਲੀ ’ਤੇ ਸਹੁਰੇ ਘਰ ’ਚ ਮੁਸਲਿਮ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਅਤੇ ਬੁਰਕਾ ਪਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ। ਇਸ ਗੱਲ ਨੂੰ ਲੈ ਕੇ ਇਕਬਾਲ ਅਤੇ ਰੁਪਾਲੀ ਵਿਚਕਾਰ ਲੜਾਈ ਹੋ ਗਈ। ਦੋਵੇਂ ਪਿਛਲੇ ਕੁਝ ਮਹੀਨਿਆਂ ਤੋਂ ਵੱਖ ਰਹਿ ਰਹੇ ਸਨ। ਦੋਵੇਂ ਫੋਨ ’ਤੇ ਹੀ ਗੱਲ ਕਰਦੇ ਸਨ। ਇਸ ਦੌਰਾਨ ਵੀ ਅਕਸਰ ਝਗੜਾ ਹੁੰਦਾ ਰਹਿੰਦਾ ਸੀ।