ਵਿਸ਼ਾਲ ਕੰਧ ਚਿੱਤਰਕਾਰੀ ਕੀਤੀ ਭਾਰਤੀ ਮੂਲ ਦੇ ਕਲਾਕਾਰਾਂ ਨੇ ਲੰਡਨ ''ਚ ਮਹਾਰਾਣੀ ਦੇ ਸਨਮਾਨ ''ਚ। 

ਵਿਸ਼ਾਲ ਕੰਧ ਚਿੱਤਰਕਾਰੀ ਕੀਤੀ ਭਾਰਤੀ ਮੂਲ ਦੇ ਕਲਾਕਾਰਾਂ ਨੇ ਲੰਡਨ ''ਚ ਮਹਾਰਾਣੀ ਦੇ ਸਨਮਾਨ ''ਚ। 

ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਦੋ ਕਲਾਕਾਰਾਂ ਨੇ ਮਹਾਰਾਣੀ ਐਲਿਜ਼ਾਬੈਥ ਦੂਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਵਿਸ਼ਾਲ ਕੰਧ ਚਿੱਤਰ ਬਣਾਇਆ ਹੈ। ਮਹਾਰਾਣੀ ਦਾ ਪਿਛਲੇ ਹਫ਼ਤੇ ਦਿਹਾਂਤ ਹੋ ਗਿਆ ਸੀ। 96 ਸਾਲਾ ਮਹਾਰਾਣੀ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਗੁਜਰਾਤ ਵਿੱਚ ਜਨਮੇ ਅਤੇ ਪੱਛਮੀ ਲੰਡਨ ਦੇ ਰਹਿਣ ਵਾਲੇ ਜਿਗਨੇਸ਼ ਅਤੇ ਯਸ਼ ਪਟੇਲ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ, ਜਿਸ ਨੂੰ ਪੱਛਮੀ ਲੰਡਨ ਦੇ ਹੰਸਲੋ ਇਲਾਕੇ ਵਿੱਚ ਇੱਕ ਨਿਸ਼ਚਿਤ ਦੂਰੀ ਤੋਂ ਦੇਖਿਆ ਜਾ ਸਕਦਾ ਹੈ।ਬ੍ਰਿਟੇਨ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਸਮੂਹ IDUK ਨੇ GoFund Me ਵੈੱਬਸਾਈਟ ਰਾਹੀਂ ਆਨਲਾਈਨ ਪ੍ਰੋਜੈਕਟ ਲਈ ਦਾਨ ਇਕੱਠਾ ਕੀਤਾ ਹੈ ਅਤੇ ਹੁਣ ਤੱਕ 1,000 ਪੌਂਡ ਤੋਂ ਵੱਧ ਪ੍ਰਾਪਤ ਕੀਤੇ ਹਨ। IDUK ਨੇ ਕਿਹਾ ਕਿ ਇਸ ਰਚਨਾ ਜ਼ਰੀਏ ਨਾ ਸਿਰਫ਼ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਸਗੋਂ ਇਹ ਕਲਾਕਾਰੀ ਆਉਣ ਵਾਲੇ ਕਈ ਸਾਲਾਂ ਤੱਕ ਯੂਕੇ ਭਰ ਦੇ ਹਜ਼ਾਰਾਂ ਲੋਕਾਂ ਨੂੰ ਆਕਰਸ਼ਿਤ ਕਰਦੀ ਰਹੇਗੀ। ਸਮੂਹ ਨੇ ਕਿਹਾ ਕਿ ਜਿਗਨੇਸ਼ ਅਤੇ ਯਸ਼ ਪਟੇਲ ਮਸ਼ਹੂਰ ਕਲਾਕਾਰ ਹਨ, ਜਿਹਨਾਂ ਦੇ ਨਾਮ ਦੁਨੀਆ ਦੀ ਸਭ ਤੋਂ ਵੱਡੀ ਬਬਲ ਰੈਪ ਪੇਂਟਿੰਗ ਬਣਾਉਣ ਲਈ ਗਿਨੀਜ਼ ਵਰਲਡ ਰਿਕਾਰਡ ਹੈ। ਹੰਸਲੋ ਈਸਟ ਵਿੱਚ ਕਿੰਗਸਲੇ ਰੋਡ ਖੇਤਰ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ 'ਤੇ ਇਸ ਕੰਧ ਚਿੱਤਰ ਨੂੰ ਮਹਾਰਾਣੀ ਐਲਿਜ਼ਾਬੈਥ II ਦੇ ਪੋਰਟਰੇਟ ਵਜੋਂ ਬਣਾਇਆ ਗਿਆ ਹੈ।