ਅਚਾਨਕ ਨਿਕਲਣ ਲੱਗਾ ਏਅਰ ਇੰਡੀਆ ਦੇ ਜਹਾਜ਼ ''ਚੋਂ ਧੂੰਆਂ ਮਸਕਟ ਹਵਾਈ ਅੱਡੇ ''ਤੇ ,ਪਈਆਂ ਭਾਜੜਾਂ। 

ਅਚਾਨਕ ਨਿਕਲਣ ਲੱਗਾ ਏਅਰ ਇੰਡੀਆ ਦੇ ਜਹਾਜ਼ ''ਚੋਂ ਧੂੰਆਂ ਮਸਕਟ ਹਵਾਈ ਅੱਡੇ ''ਤੇ ,ਪਈਆਂ ਭਾਜੜਾਂ। 

ਮਸਕਟ ਇੰਟਰਨੈਸ਼ਨਲ ਏਅਰਪੋਰਟ 'ਤੇ ਬੁੱਧਵਾਰ ਨੂੰ ਏਅਰ ਇੰਡੀਆ ਐਕਸਪ੍ਰੈਸ ਦੇ ਇਕ ਜਹਾਜ਼ 'ਚੋਂ ਅਚਾਨਕ ਧੂੰਆਂ ਨਿਕਲਣ ਤੋਂ ਬਾਅਦ 141 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਜਹਾਜ਼ ਕੰਪਨੀ ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਘਟਨਾ ਉਸ ਸਮੇਂ ਹੋਈ ਜਦੋਂ ਕੋਚੀ ਜਾਣ ਵਾਲਾ ਬੋਇੰਗ 737-800 ਜਹਾਜ਼ ਜ਼ਮੀਨ 'ਤੇ ਚੱਲ ਰਿਹਾ ਸੀ ਅਤੇ ਅਚਾਨਕ ਧੂੰਆਂ ਨਿਕਲਣ ਦੀ ਚਿਤਾਵਨੀ ਦੇ ਬਾਅਦ ਸਾਵਧਾਨੀ ਵਜੋਂ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਸੂਤਰ ਨੇ ਕਿਹਾ ਜਹਾਜ਼ ਵਿਚ 141 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ ਉਡਾਣ ਸੰਖਿਆ IX 442 ਦਾ ਸੰਚਾਲਨ ਕਰ ਰਿਹਾ ਸੀ। ਇਕ ਅਧਿਕਾਰੀ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡੀਜੀਸੀਏ ਘਟਨਾ ਦੀ ਜਾਂਚ ਕਰੇਗਾ। ਸੂਤਰ ਨੇ ਕਿਹਾ ਕਿ ਯਾਤਰੀਆਂ ਨੂੰ ਮਸਕਟ ਤੋਂ ਕੋਚੀ ਲਿਜਾਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।