- Updated: July 02, 2022 07:02 PM
ਉਦੈਪੁਰ ਕਤਲ ਕਾਂਡ ਦੇ ਚਾਰੇ ਮੁਲਜ਼ਮਾਂ ਦੀ ਜੈਪੁਰ ਅਦਾਲਤ ਤੋਂ ਬਾਹਰ ਜਾਣ ਵੇਲੇ ਕੁੱਟ ਮਾਰ ਕੀਤੀ ਗਈ। ਐਨਆਈਏ ਨੇ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਵਾਪਸ ਅਜਮੇਰ ਜੇਲ੍ਹ ਲਿਜਾਏ ਜਾਣ ਸਮੇ ਲੋਕਾਂ ਦਾ ਗੁੱਸਾ ਮੁਲਜ਼ਮਾਂ ’ਤੇ ਭਾਰੀ ਪੈ ਗਿਆ। ਉਨ੍ਹਾਂ ਮੁਲਜ਼ਮਾਂ ਦੀ ਕੁੱਟਮਾਰ ਕੀਤੀ।
ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਟੀਮ ਏਟੀਐਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਦਫ਼ਤਰ ਪਹੁੰਚੀ। NIA ਨੇ ATS ਤੋਂ ਸਾਰੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ। ਇਸ ਤੋਂ ਮਗਰੋਂ ਕਨ੍ਹਈਆ ਲਾਲ ਕਤਲ ਕਾਂਡ ਦੇ ਦੋ ਮੁੱਖ ਮੁਲਜ਼ਮਾਂ ਮੁਹੰਮਦ ਰਿਆਜ਼ ਅਖ਼ਤਰੀ, ਗ਼ੌਸ ਮੁਹੰਮਦ ਅਤੇ ਉਨ੍ਹਾਂ ਦੇ ਸਾਥੀਆਂ ਆਸਿਫ਼ ਤੇ ਮੋਹਸੀਨ ਸਮੇਤ ਚਾਰ ਮੁਲਜ਼ਮਾਂ ਨੂੰ ਐਨਆਈਏ ਤੇ ਏਟੀਐਸ ਦੀ ਟੀਮ ਨੇ ਅਦਾਲਤ ਵਿੱਚ ਪੇਸ਼ ਕੀਤਾ।