ਜਪਾਨੀ ਸਰਕਾਰ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰ ਰਹੀ ਹੈ: ਫਲਾਪੀ ਡਿਸਕ ਅਜੇ ਵੀ ਵਰਤੋਂ ਵਿੱਚ ਹੈ

ਜਪਾਨੀ ਸਰਕਾਰ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰ ਰਹੀ ਹੈ: ਫਲਾਪੀ ਡਿਸਕ ਅਜੇ ਵੀ ਵਰਤੋਂ ਵਿੱਚ ਹੈ

ਜਾਪਾਨ ਟੈਕਨਾਲੋਜੀ ਦੇ ਮਾਮਲੇ ਵਿਚ ਦੁਨੀਆ ਵਿਚ ਸਬ ਤੋਂ ਅੱਗੇ ਹੈ। ਪਰ ਇੱਥੋਂ ਦੇ ਸਰਕਾਰੀ ਦਫ਼ਤਰਾਂ ਵਿੱਚ ਫਲਾਪੀ ਡਿਸਕਾਂ ਅਤੇ ਫੈਕਸ ਮਸ਼ੀਨਾਂ ਦੀ ਵਰਤੋਂ ਅਜੇ ਵੀ ਜਾਰੀ ਹੈ।ਜਾਪਾਨ ਵਿੱਚ, 1900 ਤੋਂ ਵੱਧ ਸਰਕਾਰੀ ਕਾਰਜਾਂ ਲਈ ਸਟੋਰੇਜ਼ ਡਿਵਾਈਸਾਂ ਜਿਵੇਂ ਕਿ ਸੀਡੀ ਅਤੇ ਮਿੰਨੀ-ਡਿਸਕਾਂ ਦੀ ਵਰਤੋਂ ਅਜੇ ਵੀ ਵਪਾਰ ਵਿੱਚ ਆਮ ਹੈ।ਜਾਪਾਨ ਦੇ ਡਿਜ਼ੀਟਲ ਮਾਮਲਿਆਂ ਦੇ ਮੰਤਰੀ ਤਾਰੋ ਕੋਨੋ ਨੇ ਫਲਾਪੀ ਡਿਸਕਾਂ 'ਤੇ ਜੰਗ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੂੰ ਹੁਣ ਨਵੀਂ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ।ਜਾਪਾਨ ਸਰਕਾਰ ਨੇ ਫਲਾਪੀ ਡਿਸਕ-ਫੈਕਸ ਨੂੰ ਹਟਾਉਣ ਲਈ ਕਈ ਸਪੱਸ਼ਟੀਕਰਨ ਦਿੱਤੇ ਹਨ। ਜਿਸ ਵਿੱਚ ਖਰਾਬ ਡਿਜੀਟਲ ਸਾਖਰਤਾ, ਅਤੇ ਪੁਰਾਣੀ ਨੌਕਰਸ਼ਾਹੀ ਪ੍ਰਣਾਲੀ ਨੂੰ ਬਦਲਣ ਦੀ ਗੱਲ ਕੀਤੀ ਗਈ ਹੈ।
ਕਾਗਜ਼ਾਂ ’ਤੇ ਲੱਗੀ ਸਰਕਾਰੀ ਮੋਹਰ ਵੀ ਖ਼ਤਮ ਕਰ ਦਿੱਤੀ ਗਈ ਹੈ। ਜਦ ਕਿ 2019 ਵਿੱਚ, ਜਾਪਾਨ ਦੇ ਸਾਈਬਰ ਸੁਰੱਖਿਆ ਮੰਤਰੀ ਨੇ ਕਿਹਾ ਕਿ ਉਸਨੇ ਕਦੇ ਕੰਪਿਊਟਰ ਦੀ ਵਰਤੋਂ ਨਹੀਂ ਕੀਤੀ। ਉਹ ਕੰਪਿਊਟਰ ਨਾਲ ਸਬੰਧਤ ਕੰਮ ਆਪਣੇ ਸਟਾਫ ਨੂੰ ਸੌਂਪਦਾ ਸੀ।ਜਾਪਾਨ ਦੇ ਸਰਕਾਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਫਲਾਪੀ ਵਿੱਚ ਡਾਟਾ ਜ਼ਿਆਦਾ ਸੁਰੱਖਿਅਤ ਹੈ। ਇਸੇ ਕਰਕੇ ਉਹ ਦਫ਼ਤਰੀ ਕੰਮ ਵਿੱਚ ਵੀ ਈਮੇਲ ਦੀ ਵਰਤੋਂ ਨਹੀਂ ਕਰਦੇ। ਗੁਪਤ ਸਰਕਾਰੀ ਦਸਤਾਵੇਜ਼ ਸਿਰਫ਼ ਫਲਾਪੀ ਡਿਸਕਾਂ 'ਤੇ ਸਟੋਰ ਕੀਤੇ ਜਾਂਦੇ ਹਨ।