ਪੁੰਛ ਅੱਤਵਾਦੀ ਹਮਲੇ ਨੂੰ ਸਾਬਕਾ CM ਚੰਨੀ ਨੇ ਦੱਸਿਆ ਚੋਣ ਸਟੰਟ, ਅਨੁਰਾਗ ਠਾਕੁਰ ਨੇ ਵੀ ਕੀਤਾ ਪਲਟਵਾਰ

 ਪੁੰਛ ਅੱਤਵਾਦੀ ਹਮਲੇ ਨੂੰ ਸਾਬਕਾ CM ਚੰਨੀ ਨੇ ਦੱਸਿਆ ਚੋਣ ਸਟੰਟ, ਅਨੁਰਾਗ ਠਾਕੁਰ ਨੇ ਵੀ ਕੀਤਾ ਪਲਟਵਾਰ

ਪੰਜਾਬ ਦੀ ਜਲੰਧਰ ਸੀਟ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੁੰਛ ਅੱਤਵਾਦੀ ਹਮਲੇ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਹਵਾਈ ਫੌਜ ਦੇ ਕਾਫਲੇ 'ਤੇ ਸ਼ਨੀਵਾਰ ਸ਼ਾਮ ਨੂੰ ਹੋਏ ਹਮਲੇ ਨੂੰ ਸਟੰਟਬਾਜ਼ੀ ਕਰਾਰ ਦਿੱਤਾ। ਚੰਨੀ ਨੇ ਕਿਹਾ, 'ਇਹ ਸਟੰਟਬਾਜ਼ੀ ਹੋ ਰਹੀ ਹੈ ,ਹਮਲੇ ਨਹੀਂ ਹੋ ਰਹੇ।

ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਿਛਲੀ ਵਾਰ ਵੀ ਜਦੋਂ ਚੋਣਾਂ ਆਈਆਂ ਤਾਂ ਅਜਿਹੇ ਸਟੰਟ ਖੇਡੇ ਗਏ ਅਤੇ ਭਾਜਪਾ ਨੂੰ ਜਿਤਾਉਣ ਦਾ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਤਿਆਰੀ ਕਰਕੇ ਹਮਲੇ ਕਰਵਾਏ ਜਾਂਦੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ,ਇਹ ਭਾਜਪਾ ਨੂੰ ਜਿਤਾਉਣ ਦਾ ਸਟੰਟ ਹੁੰਦਾ ਹੈ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੁੰਦੀ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਲੋਕਾਂ ਨੂੰ ਮਾਰਨਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨਾਲ ਖੇਡਣਾ ਭਾਜਪਾ ਨੂੰ ਆਉਂਦਾ ਹੈ।

ਇਸ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੰਨੀ ਦੇ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ, "ਇਹ ਘਟੀਆ ਬਿਆਨ ਹੈ। ਇਹ ਉਨ੍ਹਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਫੌਜ ਨੂੰ ਮਜ਼ਬੂਤ ​​ਕਰਨ ਦੀ ਬਜਾਏ 10 ਸਾਲ ਤੱਕ ਦਲਾਲੀ ਕੀਤੀ। ਪੁਲਵਾਮਾ ਤੋਂ ਬਾਅਦ ਅਸੀਂ ਸਰਜੀਕਲ ਸਟ੍ਰਾਈਕ ਕੀਤੀ।