- Updated: May 18, 2024 04:53 PM
ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਇੱਥੇ ਹਾਸਾ-ਮਜ਼ਾਕ, ਲੜਾਈ ਤੋਂ ਲੈ ਕੇ ਸਟੰਟ ਤੱਕ ਦੇ ਵੀਡੀਓ ਦੇਖਣ ਨੂੰ ਮਿਲਦੇ ਹਨ ਪਰ ਕੁਝ ਵੀਡੀਓ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੋ ਜਾਂਦਾ ਹੈ। ਠੀਕ ਅਜਿਹਾ ਹੀ ਇਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਜਹਾਜ਼ ਦੇ ਦਰਵਾਜ਼ੇ ਤੋਂ ਸ਼ਖ਼ਸ ਜ਼ਮੀਨ 'ਤੇ ਡਿੱਗ ਜਾਂਦਾ ਹੈ। ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਯਾਤਰੀ ਜਹਾਜ਼ ਰਨਵੇਅ 'ਤੇ ਖੜ੍ਹਾ ਹੋਇਆ ਹੈ। ਸਾਰੇ ਕਰਮਚਾਰੀ ਮਿਲ ਕੇ ਉਡਾਣ ਲਈ ਜਹਾਜ਼ ਨੂੰ ਤਿਆਰ ਕਰ ਰਹੇ ਹਨ ਪਰ ਯਾਤਰੀਆਂ ਦੇ ਜਹਾਜ਼ 'ਚ ਸਵਾਰ ਹੋਣ ਤੋਂ ਬਾਅਦ ਗਰਾਊਂਡ ਸਟਾਫ਼ ਨੇ ਪੌੜੀ ਹਟਾ ਲਈ।
ਉਸੇ ਸਮੇਂ ਇਕ ਸਟਾਫ਼ ਮੈਂਬਰ ਦੂਜੇ ਪਾਸੇ ਦੇਖਦੇ ਹੀ ਪੌੜੀ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕਰਨ ਲੱਗਾ। ਹੇਠਾਂ ਖੜ੍ਹਾ ਗਰਾਊਂਡ ਸਟਾਫ਼ ਦਾ ਮੈਂਬਰ ਉਨ੍ਹਾਂ ਪੌੜੀਆਂ ਨੂੰ ਸਲਾਈਡ ਕਰ ਦਿੰਦਾ ਹੈ। ਜਹਾਜ਼ ਤੋਂ ਉਤਰ ਰਿਹਾ ਸ਼ਖ਼ਸ ਸਿੱਧੇ ਜ਼ਮੀਨ 'ਤੇ ਆ ਕੇ ਡਿੱਗਦਾ ਹੈ। ਡਰੈੱਸ ਦੇ ਗੈਟਅੱਪ ਤੋਂ ਲੱਗਦਾ ਹੈ ਕਿ ਸ਼ਖ਼ਸ ਏਅਰਲਾਈਨਜ਼ ਦਾ ਕਰਮਚਾਰੀ ਸੀ। ਸੋਸ਼ਲ ਮੀਡੀਆ 'ਤੇ ਹੁਣ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।