ਆਕਸੀਜਨ ਸਿਲੰਡਰ ਫਟਣ ਕਾਰਨ ਪਾਕਿਸਤਾਨ ਦੇ ਸਿੰਧ ਵਿੱਚ 10 ਲੋਕਾਂ ਦੀ ਹੋਈ ਮੌਤ

ਆਕਸੀਜਨ ਸਿਲੰਡਰ ਫਟਣ ਕਾਰਨ ਪਾਕਿਸਤਾਨ ਦੇ ਸਿੰਧ ਵਿੱਚ 10 ਲੋਕਾਂ ਦੀ ਹੋਈ ਮੌਤ

ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਵੀਰਵਾਰ ਨੂੰ ਇੱਕ ਐਂਬੂਲੈਂਸ ਦੇ ਅੰਦਰ ਆਕਸੀਜਨ ਸਿਲੰਡਰ ਫਟਣ ਕਾਰਨ ਇੱਕ ਔਰਤ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਥਾਰਪਾਰਕਰ ਜ਼ਿਲ੍ਹੇ ਦੇ ਨਗਰਪਾਰਕਰ ਇਲਾਕੇ ਵਿੱਚ ਵਾਪਰੀ। ਐਂਬੂਲੈਂਸ ਇੱਕ ਔਰਤ ਨੂੰ ਡਾਨੋ ਧੰਧਲ ਦੇ ਮੁੱਢਲੇ ਸਿਹਤ ਕੇਂਦਰ ਤੋਂ ਮਿੱਠੀ ਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਲੈ ਕੇ ਜਾ ਰਹੀ ਸੀ। ਥਾਰਪਾਰਕਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਆਰਿਫ਼ ਅਜ਼ੀਜ਼ ਜਾਫ਼ਰੀ ਨੇ ਦੱਸਿਆ, “ਹੁਣ ਤੱਕ ਔਰਤ ਸਮੇਤ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।”

ਉਨ੍ਹਾਂ ਕਿਹਾ ਕਿ ਜਣੇਪੇ ਤੋਂ ਬਾਅਦ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਕਾਰਨ ਔਰਤ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜਾਫ਼ਰੀ ਨੇ ਦੱਸਿਆ ਕਿ ਜਦੋਂ ਐਂਬੂਲੈਂਸ ਦਾ ਚਾਲਕ ਸਿਲੰਡਰ ਨੂੰ ਗੱਡੀ ਦੇ ਅੰਦਰ ਲਿਜਾ ਰਿਹਾ ਸੀ ਤਾਂ ਉਸੇ ਦੌਰਾਨ ਸਿਲੰਡਰ ਵਿੱਚ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।