ਕੈਨੇਡਾ ਪੁਲਿਸ ਵਿੱਚ ਗੁਰਦਾਸਪੁਰ ਦੇ ਨੌਜਵਾਨ ਨੇ ਅਫਸਰ ਬਣ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ

 ਕੈਨੇਡਾ ਪੁਲਿਸ ਵਿੱਚ ਗੁਰਦਾਸਪੁਰ ਦੇ ਨੌਜਵਾਨ ਨੇ ਅਫਸਰ ਬਣ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਸੱਦਾ ਦੇ ਜੰਮਪਲ ਨੌਜਵਾਨ ਵੱਲੋਂ ਕੈਨੇਡਾ ਪੁਲਿਸ ਵਿੱਚ ਅਫਸਰ ਬਣ ਕੇ ਪੂਰੇ ਭਾਰਤ ਸਮੇਤ ਪੰਜਾਬ  ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਚਾਚਾ ਬਲਕਾਰ ਸਿੰਘ ਮਾਨ ਨੇ ਦੱਸਿਆ ਕਿ ਮੇਰਾ ਭਤੀਜਾ  ਮਨਪ੍ਰੀਤ ਸਿੰਘ ਮਾਨ ਪੁੱਤਰ ਮਹਿੰਦਰ ਸਿੰਘ ਮਾਨ ਕੈਨੇਡਾ ਪੁਲਿਸ ਵਿਚ ਅਫਸਰ  ਬਣਿਆ। ਉਸ ਨੇ ਜਿਥੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਉੱਥੇ ਹੀ ਆਪਣੇ ਮਾਤਾ ਪਿਤਾ ਅਤੇ ਸਰਹੱਦੀ ਖੇਤਰ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ।

ਉਹਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਜੋ ਕਿ ਚੰਡੀਗੜ੍ਹ ਤੋਂ ਬੀਟੈਕ ਕਰਨ ਉਪਰੰਤ ਆਈਆਈਟੀ ਦਿੱਲੀ ਤੋਂ ਐਮਬੀਏ ਕਰਨ ਉਪਰੰਤ 2018 ਵਿੱਚ ਪੂਰੇ ਪਰਿਵਾਰ ਸਮੇਤ ਪੱਕੇ ਤੌਰ 'ਤੇ ਕੈਨੇਡਾ ਵਿਚ ਚਲਾ ਗਿਆ । ਉੱਥੇ ਜਾ ਕੇ ਉਹਨਾਂ ਵੱਲੋਂ ਸਖਤ ਮਿਹਨਤ ਕਾਰਨ ਉਪਰੰਤ ਕੈਨੇਡਾ ਪੁਲਿਸ ਵਿੱਚ ਅਫਸਰ ਦਾ ਟੈਸਟ ਦਿੱਤਾ ਗਿਆ ਜਿਸ ਵਿਚ ਉਹਨਾਂ ਨੂੰ ਸਫਲਤਾ ਮਿਲਣ ਉਪਰੰਤ ਉਹ ਇੱਕ ਅਫਸਰ ਵਜੋਂ ਚੁਣੇ ਗਏ।

ਉਨਾਂ ਦੇ ਚਾਚਾ ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਦੀ ਪਤਨੀ ਹਰਸਿਮਰਨ ਕੌਰ ਜਿਸ ਨੇ ਐਮਟੈਕ ਕੀਤੀ ਹੋਈ ਹੈ ਉਹ ਵੀ ਕੈਨੇਡਾ ਵਿੱਚ ਇੱਕ ਅਫਸਰ ਵਜੋਂ ਪ੍ਰਾਈਵੇਟ ਨੌਕਰੀ ਕਰ ਰਹੀ ਹੈ ਅਤੇ ਉਹਨਾਂ ਦੀਆਂ ਦੋ ਬੇਟੀਆਂ ਹਨ ਵੱਡੀ ਬੇਟੀ ਗੁਰਨਾਜ ਕੌਰ 12 ਸਾਲ ਦੀ ਅਤੇ ਛੋਟੀ ਬੇਟੀ  ਨੌਨਿੰਦ ਕੌਰ 5 ਸਾਲ ਦੀ ਹੈ ਜੋ ਕੈਨੇਡਾ ਵਿਖੇ ਪੜ੍ਹਾਈ ਕਰ ਰਹੀਆਂ ਹਨ।

ਬਲਕਾਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹੈ ਅਤੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਵਧੀਆ ਹੋਣ ਕਾਰਨ ਉਸ ਦੀ ਪ੍ਰਾਇਮਰੀ ਤੋਂ ਬਾਅਦ ਦੀ ਪੜ੍ਹਾਈ ਚੰਡੀਗੜ੍ਹ ਤੋਂ ਕਰਵਾਈ ਗਈ ਹੈ। ਸਕੂਲ ਸਮੇਂ ਉਸ ਨੇ ਪਹਿਲੀ ਪੁਜੀਸ਼ਨ ਨਾਲ ਕਲਾਸਾਂ ਪਾਸ ਕੀਤੀਆਂ ਹਨ ਅਤੇ ਅੱਜ ਵੀ ਸਖ਼ਤ ਮਿਹਨਤ ਕਰਨ ਉਪਰੰਤ ਕੈਨੇਡਾ ਵਿੱਚ ਜਾ ਕੇ ਇੱਕ ਅਫਸਰ ਵਜੋਂ ਨੌਕਰੀ ਪ੍ਰਾਪਤ ਕਰਨ ਨਾਲ ਪੂਰੇ ਭਾਰਤ ਸਮੇਤ ਆਪਣੇ ਸਰਹੱਦੀ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।