ED ਦੇ ਰਡਾਰ ''ਤੇ ਪੰਜਾਬ ਦੇ ਅਧਿਕਾਰੀ: ਪੰਚਕੂਲਾ ''ਚ ਆਬਕਾਰੀ ਕਮਿਸ਼ਨਰ ਦੇ ਘਰ ਛਾਪਾ, 8 ਘੰਟੇ ਤੱਕ ਸ਼ਰਾਬ ਨੀਤੀ ਨਾਲ ਸਬੰਧਤ ਰਿਕਾਰਡ ਦੀ ਤਲਾਸ਼ੀ

ED ਦੇ ਰਡਾਰ ''ਤੇ ਪੰਜਾਬ ਦੇ ਅਧਿਕਾਰੀ: ਪੰਚਕੂਲਾ ''ਚ ਆਬਕਾਰੀ ਕਮਿਸ਼ਨਰ ਦੇ ਘਰ ਛਾਪਾ, 8 ਘੰਟੇ ਤੱਕ ਸ਼ਰਾਬ ਨੀਤੀ ਨਾਲ ਸਬੰਧਤ ਰਿਕਾਰਡ ਦੀ ਤਲਾਸ਼ੀ

ਪੰਜਾਬ ਦੇ ਅਧਿਕਾਰੀ ਵੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਰਾਡਾਰ 'ਤੇ ਆ ਗਏ ਹਨ। ਈਡੀ ਨੇ ਮੰਗਲਵਾਰ ਨੂੰ ਪੰਜਾਬ ਆਬਕਾਰੀ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਦੇ ਘਰ ਛਾਪਾ ਮਾਰਿਆ।ਪੰਚਕੂਲਾ ਦੇ ਸੈਕਟਰ 8 ਸਥਿਤ ਉਸ ਦੇ ਘਰ 'ਤੇ ਛਾਪਾ ਮਾਰਿਆ ਗਿਆ। ਜਿੱਥੇ ਕਈ ਘੰਟਿਆਂ ਤੱਕ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਰੀਬ 8 ਘੰਟਿਆਂ ਤੋਂ ਈਡੀ ਘਰ ਵਿੱਚ ਮੌਜੂਦ ਰਿਕਾਰਡ ਦੀ ਤਲਾਸ਼ੀ ਲੈ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ 'ਚ ਈਡੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਈਡੀ ਨੇ ਦੇਸ਼ ਭਰ 'ਚ 30 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਈਡੀ ਦੀ ਇਹ ਛਾਪੇਮਾਰੀ ਉਸ ਸਮੇਂ ਹੋਈ ਜਦੋਂ 7 ਅਤੇ 8 ਸਤੰਬਰ ਨੂੰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਹਰਿਆਣਾ ਦੇ ਹਿਸਾਰ ਵਿੱਚ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ।ਈਡੀ ਦੀ ਕਾਰਵਾਈ ਨੂੰ ਆਬਕਾਰੀ ਨੀਤੀ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਹੈ। ਈਡੀ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਕਥਿਤ ਸ਼ਰਾਬ ਨੀਤੀ ਘੁਟਾਲੇ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਸ਼ੁਰੂ ਕੀਤੀ ਹੈ।
ਅਸਲ ਵਿਚ ਪੰਜਾਬ ਦੀ ਆਬਕਾਰੀ ਨੀਤੀ ਵੀ ਵਿਵਾਦਾਂ ਵਿਚ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਇਸ ਨੂੰ ਦਿੱਲੀ ਦੀ ਨਕਲ ਕਿਹਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਦੀ ਨੀਤੀ ਵਿਚ ਘੋਟਾਲਾ ਆਈਆਂ ਹੈ ਤਾਂ ਪੰਜਾਬ ਦੀ ਨੀਤੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

 

ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਕਿ ਪਾਲਿਸੀ ਵਿੱਚੋਂ 500 ਕਰੋੜ ਦਾ ਘਪਲਾ ਹੋਇਆ ਹੈ। ਦਿੱਲੀ ਅਤੇ ਪੰਜਾਬ ਵਿੱਚ ਥੋਕ ਵਿਕਰੇਤਾ ਇੱਕੋ ਹੈ। ਇਸ ਵਿੱਚ ਥੋਕ ਵਿਕਰੇਤਾ ਲਈ ਕਮਿਸ਼ਨ ਵੀ ਵਧਾ ਦਿੱਤਾ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਨੇ ਵੀ ਰਾਜਪਾਲ ਨੂੰ ਮੰਗ ਪੱਤਰ ਦੇ ਕੇ ਪੰਜਾਬ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
ਇਸ ਮਾਮਲੇ ਵਿੱਚ ਅਹਿਮ ਗੱਲ ਇਹ ਹੈ ਕਿ ਜੇਕਰ ਪੰਜਾਬ ਵਿੱਚ ਕਿਸੇ ਹੋਰ ਆਬਕਾਰੀ ਅਧਿਕਾਰੀ ਦੀ ਜਾਂਚ ਨਹੀਂ ਹੋਈ ਤਾਂ ਕੀ ਨਰੇਸ਼ ਦੂਬੇ ਦਿੱਲੀ ਦੀ ਆਬਕਾਰੀ ਨੀਤੀ ਨਾਲ ਜੁੜਿਆ ਹੋਇਆ ਹੈ।ਕੀ ਉਹ ਆਬਕਾਰੀ ਨੀਤੀ ਬਣਾਉਣ ਵਿੱਚ ਸ਼ਾਮਲ ਹੋਇਆ ਹੈ? ਕੀ ਉਹ ਕਿਸੇ ਸ਼ਰਾਬ ਪਾਲਿਸੀ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚੋਂ ਕਿਸੇ ਦਾ ਕਰੀਬੀ ਹੈ ਯਾ ਦਿੱਲੀ ਸਰਕਾਰ 'ਚ ਕਿਸੇ ਦੇ ਕਰੀਬੀ ਹੈ, ਇਸ ਬਾਰੇ ਸਵਾਲ ਉਠਾਏ ਜਾ ਰਹੇ ਹਨ।