ਲਾਰੈਂਸ ਬਿਸ਼ਨੋਈ ਗੈਂਗ ਨੇ ਹੁਣ ਸਲਮਾਨ ਖਾਨ ਦੇ ਵਕੀਲ ਨੂੰ ਦਿੱਤੀ ਧਮਕੀ, ਅਦਾਲਤ ''ਚ ਚਿੱਠੀ ਮਿਲੀ

ਲਾਰੈਂਸ ਬਿਸ਼ਨੋਈ ਗੈਂਗ ਨੇ ਹੁਣ ਸਲਮਾਨ ਖਾਨ ਦੇ ਵਕੀਲ ਨੂੰ ਦਿੱਤੀ ਧਮਕੀ, ਅਦਾਲਤ ''ਚ ਚਿੱਠੀ ਮਿਲੀ

 

ਜੋਧਪੁਰ: ਲਾਰੈਂਸ ਬਿਸ਼ਨੋਈ ਗੈਂਗ  ਨੇ ਹੁਣ ਫਿਲਮ ਅਦਾਕਾਰ ਸਲਮਾਨ ਖਾਨ ਦੇ ਵਕੀਲ ਹਸਤੀਮਲ ਸਾਰਸਵਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜੋਧਪੁਰ  ਵਿੱਚ ਪੁਰਾਣੀ ਹਾਈ ਕੋਰਟ ਦੇ ਜੁਬਲੀ ਚੈਂਬਰ ਦੀ ਕੁੰਡੀ ਵਿੱਚ ਹਸਤੀਮਲ ਸਾਰਸਵਤ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਹੈ। ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੇ ਧਮਕੀ ਦਿੱਤੀ ਹੈ। ਇਸ ਤੋਂ ਬਾਅਦ ਹੁਣ ਸਾਵਧਾਨੀ ਦੇ ਤੌਰ 'ਤੇ ਹਸਤੀਮਲ ਸਾਰਸਵਤ ਦੇ ਘਰ 'ਤੇ ਸੁਰੱਖਿਆ ਲਗਾਈ ਜਾਵੇਗੀ। ਇਸ ਦੇ ਨਾਲ ਹੀ ਖੁਫੀਆ ਪੁਲਸ ਵੀ ਇਸ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਹਸਤੀਮਲ ਸਾਰਸਵਤ ਨੂੰ ਵੀ ਸਲਮਾਨ ਅਤੇ ਸਲਮਾਨ ਦੇ ਪਿਤਾ ਸਲੀਮ ਖਾਨ ਵਾਂਗ ਹੀ ਧਮਕੀ ਭਰੀ ਚਿੱਠੀ ਮਿਲੀ ਹੈ।

ਇਸ ਮਾਮਲੇ ਸਬੰਧੀ ਐਡਵੋਕੇਟ ਹਸਤੀਮਲ ਸਾਰਸਵਤ ਨੇ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਵਕੀਲ ਸਾਰਸਵਤ ਵੱਲੋਂ ਪੇਸ਼ ਕੀਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪੁਰਾਣੀ ਹਾਈ ਕੋਰਟ ਦੇ ਜੁਬਲੀ ਚੈਂਬਰ ਵਿੱਚ ਸਥਿਤ ਉਨ੍ਹਾਂ ਦੇ ਚੈਂਬਰ ਦੀ ਕੁੰਡੀ ਵਿੱਚ ਪਾਈ ਹੋਈ ਇੱਕ ਚਿੱਠੀ ਮਿਲੀ ਹੈ। ਇਸ ਵਿੱਚ ਉਸ ਨੂੰ ਜਾਨੋਂ ਮਾਰਨ ਅਤੇ ਦੇਖਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ ਚਿੱਠੀ ਵਿੱਚ ਲਾਰੈਂਸ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਧਮਕੀ ਦੇਣ ਵਾਲੇ ਨੇ ਇਸ਼ਾਰਿਆਂ ਵਿੱਚ ਲਾਰੈਂਸ ਤੋਂ ਧਮਕੀ ਦਾ ਸੰਕੇਤ ਦਿੱਤਾ ਹੈ।