ਪਤਨੀ ਰੁੱਸ ਕੇ ਪੇਕੇ ਜਾਣ ਮਗਰੋਂ ਪਤੀ ਨੇ ਘਰ ''ਚ ਖ਼ੁਦ ਨੂੰ ਲਾਇਆ ਫ਼ਾਹਾ। 

ਪਤਨੀ ਰੁੱਸ ਕੇ ਪੇਕੇ ਜਾਣ ਮਗਰੋਂ ਪਤੀ ਨੇ ਘਰ ''ਚ ਖ਼ੁਦ ਨੂੰ ਲਾਇਆ ਫ਼ਾਹਾ। 

ਲੁਧਿਆਣ :
 ਪਤਨੀ ਬੱਚੀ ਨੂੰ ਲੈ ਕੇ ਆਪਣੇ ਮਾਪੇ ਘਰ ਚਲੀ ਗਈ ਤਾਂ ਨੌਜਵਾਨ ਨੇ ਘਰ ਦੇ ਅੰਦਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਂ ਸੰਜੂ ਸ਼ਰਮਾ (28) ਹੈ, ਜੋ ਮੂਲ ਰੂਪ ’ਚ ਹਰਿਆਣਾ ਦਾ ਰਹਿਣ ਵਾਲਾ ਹੈ ਅਤੇ ਹਾਲ ਹੀ ’ਚ ਆਜ਼ਾਦ ਨਗਰ 'ਚ ਰਹਿੰਦਾ ਸੀ। ਜਦੋਂ ਗੁਆਂਢੀ ਉਸ ਨੂੰ ਮਿਲਣ ਆਇਆ ਤਾਂ ਉਸ ਨੂੰ ਘਟਨਾ ਬਾਰੇ ਪਤਾ ਲੱਗਾ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲਸ ਮੌਕੇ ’ਤੇ ਪੁੱਜ ਗਈ।ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸੰਜੂ ਪ੍ਰਾਈਵੇਟ ਨੌਕਰੀ ਕਰਦਾ ਸੀ। ਉਸ ਦੀ 1 ਸਾਲ ਦੀ ਧੀ ਹੈ। ਕੁੱਝ ਦਿਨ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਬੱਚੀ ਨੂੰ ਲੈ ਕੇ ਆਪਣੇ ਮਾਪੇ ਘਰ ਚਲੀ ਗਈ।ਇਸ ਲਈ ਸੰਜੂ ਘਰ ’ਚ ਇਕੱਲਾ ਰਹਿ ਰਿਹਾ ਸੀ। ਉਦੋਂ ਤੋਂ ਉਹ ਬਹੁਤ ਪਰੇਸ਼ਾਨ ਸੀ। ਵੀਰਵਾਰ ਸਵੇਰੇ ਜਦੋਂ ਗੁਆਂਢੀ ਸੰਜੂ ਨੂੰ ਦੇਖਣ ਲਈ ਉਸ ਦੇ ਘਰ ਦੇ ਅੰਦਰ ਗਿਆ ਤਾਂ ਉਸ ਨੇ ਕਮਰੇ ’ਚ ਸੰਜੂ ਦੀ ਲਾਸ਼ ਲਟਕਦੀ ਦੇਖ ਕੇ ਰੌਲਾ ਪਾਇਆ। ਗੁਆਂਢੀਆਂ ਨੇ ਇਕੱਠੇ ਹੋ ਕੇ ਪੁਲਸ ਨੂੰ ਸੂਚਨਾ ਦਿੱਤੀ।