- Updated: July 31, 2022 02:35 PM
2017 ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ 194 ਕਿਲੋਗ੍ਰਾਮ ਚੁੱਕ ਕੇ ਸੋਨ ਤਮਗਾ ਜਿੱਤਣ ਵਾਲੀ ਮੀਰਾ ਬਾਈਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪਾਇਆ ਹੈ। ਚਾਨੂ ਨੇ ਸਨੈਚ ਰਾਊਂਡ ਤੋਂ ਬਾਅਦ 12 ਕਿਲੋ ਭਾਰ ਵਧਾਇਆ। ਉਨ੍ਹਾਂ ਨੇ 201 ਕਿੱਲੋ ਦਾ ਗੇਮ ਰਿਕਾਰਡ ਵੀ ਬਣਾਇਆ ਹੈ।ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 84 ਕਿਲੋ ਭਾਰ ਚੁੱਕਿਆ। ਦੂਜੀ ਕੋਸ਼ਿਸ਼ ਵਿੱਚ ਉਸ ਨੇ 88 ਕਿਲੋ ਭਾਰ ਚੁੱਕ ਕੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕੀਤੀ। ਉਹ ਸੋਨ ਤਗਮੇ ਦੀ ਸਥਿਤੀ 'ਤੇ ਰਹੇ। ਇਹ ਇਸ ਸ਼੍ਰੇਣੀ ਵਿੱਚ ਸਨੈਚ ਖੇਡਾਂ ਦਾ ਰਿਕਾਰਡ ਵੀ ਹੈ। ਤੀਜੀ ਕੋਸ਼ਿਸ਼ 'ਚ ਉਨ੍ਹਾਂ ਨੇ 90 ਕਿਲੋ ਭਾਰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ।ਮੀਰਾਬਾਈ ਨੇ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਵਿੱਚ ਉਨ੍ਹਾਂ ਤੋਂ 49 ਕਿਲੋ ਭਾਰ ਵਰਗ ਵਿੱਚ ਉਸ ਤੋਂ ਸੋਨੇ ਦੀ ਉਮੀਦ ਸੀ।ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੇਟਲਿਫਟਰ ਸੰਕੇਤ ਮਹਾਦੇਵ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ 55 ਕਿਲੋਗ੍ਰਾਮ ਭਾਰ ਵਰਗ 'ਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲਿਆ। ਇਸ ਤਰ੍ਹਾਂ ਭਾਰਤ ਦੇ ਹਿੱਸੇ ਤਿੰਨ ਮੈਡਲ ਆ ਗਏ ਹਨ, ਜੋ ਕਿ ਸਾਰੇ ਹੀ ਭਾਰਤ ਤੋਲਣ ਵਿੱਚ ਹਨ।
।