ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ  ਇਕ ਮਿੰਟ ਦਾ ਇੰਤਜ਼ਾਰ ਨਾ ਕਰ ਸਕਿਆ ਤੇ ਬੈਰੀਅਰ ਤੋੜ ਕੇ ਖੋਲੀ VIP ਲੇਨ 

ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ  ਇਕ ਮਿੰਟ ਦਾ ਇੰਤਜ਼ਾਰ ਨਾ ਕਰ ਸਕਿਆ ਤੇ ਬੈਰੀਅਰ ਤੋੜ ਕੇ ਖੋਲੀ VIP ਲੇਨ 

ਟਾਂਡਾ/ਦਸੂਹਾ-
 ਦਰਅਸਲ ਹੁਸ਼ਿਆਰਪੁਰ ਵਿਖੇ ਚੌਲਾਂਗ ਟੋਲ ਪਲਾਜ਼ਾ ’ਤੇ ਵੀ. ਆਈ. ਪੀ. ਲੇਨ ਨਹੀਂ ਖੁੱਲ੍ਹੀ ਅਤੇ ਇਕ ਮਿੰਟ ਦਾ ਇੰਤਜ਼ਾਰ ਕਰਨਾ ਪਿਆ ਤਾਂ ਵਿਧਾਇਕ ਗੱਡੀ ਤੋਂ ਉਤਰ ਗਏ। ਟੋਲ ਪਲਾਜ਼ਾ ਦੇ ਕਰਮਚਾਰੀਆਂ ਨਾਲ ਬਹਿਸ ਕਰਦੇ ਹੋਏ ਬੈਰੀਅਰ ਤੱਕ ਤੋੜ ਦਿੱਤਾ। ਇਸ ਦੇ ਬਾਅਦ ਕਰੀਬ 10 ਮਿੰਟ ਤੱਕ ਸਾਰੀਆਂ ਗੱਡੀਆਂ ਨੂੰ ਫਰੀ ’ਚ ਕੱਢਿਆ ਗਿਆ। ਇਹ ਪੂਰਾ ਮਾਮਲਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ ਹੈ। ਟੋਲ ਪਲਾਜ਼ਾ ਕਰਮਚਾਰੀ ਨੇ ਵਿਧਾਇਕ ’ਤੇ ਗੁੰਡਾਗਰਦੀ ਦਾ ਦੋਸ਼ ਲਗਾਇਆ ਹੈ। ਉਥੇ ਹੀ ਵਿਧਾਇਕ ਦਾ ਕਹਿਣਾ ਹੈ ਕਿ ਉਥੇ ਕੋਈ ਕਰਮਚਾਰੀ ਵੀ. ਆਈ. ਪੀ. ਲੇਨ ਖੋਲ੍ਹਣ ਲਈ ਨਹੀਂ ਸੀ। ਇਸ ਲਈ ਅਜਿਹਾ ਕੀਤਾ ਗਿਆ।

                                                                               Image

ਚੌਲਾਂਗ ਟੋਲ ਪਲਾਜ਼ਾ ਦੇ ਮੈਨੇਜਰ ਮੁਬਾਰਕ ਅਲੀ ਨੇ ਕਿਹਾ ਕਿ ਡਿਊਟੀ ’ਤੇ ਤਾਇਨਾਤ ਟੋਲ ਕਰਮਚਾਰੀ ਹਰਦੀਪ ਸਿੰਘ ਨੂੰ ਗਾਲ੍ਹਾਂ ਤੱਕ ਕੱਢੀਆਂ ਗਈਆਂ ਹਨ। ਵਿਧਾਇਕ ਦੇ ਨਾਲ ਆਏ ਗਨਮੈਨ ਅਤੇ ਸਾਥੀਆਂ ਨੇ ਬੂਥਾਂ ’ਤੇ ਕਬਜ਼ਾ ਕਰਕੇ ਫਰੀ ’ਚ ਗੱਡੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਨੇ ਟੋਲ ਦਾ ਬੂਮ ਬੈਰੀਅਰ ਵੀ ਤੋੜ ਦਿੱਤਾ। ਇਸ ਬਾਰੇ ’ਚ ਨੈਸ਼ਨਲ ਹਾਈਵੇਅ ਅਥਾਰਿਟੀ ਨੂੰ ਸੂਚਨਾ ਦਿੱਤੀ ਗਈ ਹੈ। ਉਥੇ ਹੀ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਟੋਲ ਦੇ ਕਰਮਚਾਰੀ ਮਨਮਾਨੀ ਕਰਦੇ ਹਨ। ਉਹ ਵੀ. ਆਈ. ਪੀ. ਲੇਨ ਨਹੀਂ ਖੋਲ੍ਹਦੇ ਹਨ। ਪਹਿਲਾਂ ਵੀ ਕਈ ਵਾਰ ਮੇਰੇ ਕਰਮਚਾਰੀ ਹੀ ਉਸ ਨੂੰ ਖੋਲ੍ਹਦੇ ਹਨ। ਜੇਕਰ ਕਰਮਚਾਰੀ ਲੇਨ ਨਹੀਂ ਖੋਲ੍ਹਣਗੇ ਤਾਂ ਕੋਈ ਵੀ ਹੋਵੇ ਅਜਿਹਾ ਹੀ ਕਰੇਗਾ। ਵਿਧਾਇਕ ਹੋਣ ਕਰਕੇ ਹੀ ਮੇਰੀ ਚਰਚਾ ਹੋ ਰਹੀ ਹੈ।