ਕਾਮਨਵੈਲਥ ਖੇਡਾਂ 2022 ''ਚ ਹਾਕੀ ਅਤੇ ਵੇਟ-ਲਿਫਟਿੰਗ ''ਚ ਪੰਜਾਬ ਦੇ ਖਿਡਾਰੀਆਂ ਨੇ ਰਹੇ ਅੱਗੇ। 

ਕਾਮਨਵੈਲਥ ਖੇਡਾਂ 2022 ''ਚ ਹਾਕੀ ਅਤੇ ਵੇਟ-ਲਿਫਟਿੰਗ ''ਚ ਪੰਜਾਬ ਦੇ ਖਿਡਾਰੀਆਂ ਨੇ ਰਹੇ ਅੱਗੇ। 

ਬਰਮਿੰਘਮ ਕਾਮਨਵੈਲਥ ਖੇਡਾਂ 2022 ਵਿਚ ਭਾਰਤ ਦਾ ਪ੍ਰਦਰਸ਼ਨ ਸੰਤੋਸ਼ਜਨਕ ਰਿਹਾ। ਭਾਰਤ ਨੇ ਕੁੱਲ 61 ਤਮਗੇ ਜਿੱਤੇ ਜਿਸ ਵਿਚ 22 ਸੋਨੇ, 16 ਚਾਂਦੀ ਅਤੇ 23 ਕਾਂਸੇ ਦੇ ਤਮਗੇ ਸਨ। ਬਰਮਿੰਘਮ ਖੇਡਾਂ 'ਚ ਮਿਲ਼ੇ 61 ਤਮਗਿਆਂ ਵਿੱਚ ਪੰਜਾਬ ਨੇ 7 ਤਮਗਿਆਂ ਦਾ ਯੋਗਦਾਨ ਪਾਇਆ। ਪੰਜਾਬ ਦੇ ਖਿਡਾਰੀਆਂ ਨੇ 3 ਸਿਲਵਰ ਅਤੇ 4 ਕਾਂਸੀ ਦੇ ਤਮਗੇ ਜਿੱਤੇ। ਪਿਛਲੀਆਂ ਖੇਡਾਂ ਵਿਚ ਪੰਜਾਬ ਨੇ 6 ਤਮਗੇ ਜਿੱਤੇ ਸਨ ਅਤੇ ਇਨ੍ਹਾਂ ਵਿਚ 2 ਤਮਗੇ ਸੋਨੇ ਦੇ ਵੀ ਸਨ। ਪੰਜਾਬ ਹਰ ਵਾਰ ਨਿਸ਼ਾਨੇਬਾਜ਼ੀ 'ਚ ਗੋਲਡ ਲੈ ਕੇ ਆਉਂਦਾ ਹੈ ਪਰ ਇਸ ਵਾਰ ਨਿਸ਼ਾਨੇਬਾਜ਼ੀ ਖੇਡਾਂ ਦਾ ਹਿੱਸਾ ਨਹੀਂ ਸੀ।ਖੇਡਾਂ 'ਚ ਹਾਕੀ ਅਤੇ ਵੇਟ-ਲਿਫਟਿੰਗ ਵਿਚ ਪੰਜਾਬੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਸਿਲਵਰ ਤਮਗਾ ਜਿੱਤਣ ਵਾਲ਼ੀ ਪੁਰਸ਼ ਹਾਕੀ ਟੀਮ ਵਿੱਚ ਅੱਧੇ ਖਿਡਾਰੀ ਪੰਜਾਬੀ ਸਨ। ਕਾਂਸੇ ਦਾ ਤਮਗਾ ਜਿੱਤਣ ਵਾਲ਼ੀ ਮਹਿਲਾ ਹਾਕੀ ਟੀਮ 'ਚ ਅੰਮ੍ਰਿਤਸਰ ਦੀ ਗੁਰਜੀਤ ਕੌਰ ਨੇ ਅਹਿਮ ਰੋਲ ਅਦਾ ਕੀਤਾ। ਵੇਟ-ਲਿਫਟਿੰਗ ਵਿਚ ਲੁਧਿਆਣਾ ਦੇ ਵਿਕਾਸ ਠਾਕੁਰ ਨੇ ਸਿਲਵਰ ਤਮਗਾ ਜਿੱਤਿਆ, ਪਟਿਆਲ਼ਾ ਦੀ ਹਰਜਿੰਦਰ ਕੌਰ, ਅੰਮ੍ਰਿਤਸਰ ਦੇ ਲਵਪ੍ਰੀਤ ਅਤੇ ਲੁਧਿਆਣਾ ਦੇ ਗੁਰਦੀਪ ਨੇ ਕਾਂਸੀ ਦੇ ਤਮਗ਼ੇ ਜਿੱਤੇ