- Updated: June 27, 2026 06:20 PM
ਹਰਿਆਣਾ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਅੱਜ ਪਾਉਂਟਾ ਸਾਹਿਬ ਪਹੁੰਚੇ ਹਨ। ਬੀਤੇ ਦਿਨੀਂ ਉਤਰਾਖੰਡ ਵਿਚ ਨਿਹੰਗ ਸਿੰਘਾਂ ਨਾਲ ਹੋਈ ਮਾਰਕੁੱਟ ਦੇ ਬਾਅਦ ਹੋਏ ਵਿਵਾਦ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜਲਦ ਸਾਰੇ ਮਸਲਿਆਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਜਿਸ ਨੂੰ ਲੈ ਕੇ ਤਰੁਣ ਭੰਡਾਰੀ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰਾਂ ਨਾਲ ਨਿਹੰਗ ਸਿੰਘਾਂ ਨਾਲ ਮੁਲਾਕਾਤ ਕੀਤੀ।
ਹਰਿਆਣਾ ਦੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਤਰੁਣ ਭੰਡਾਰੀ ਨੇ ਦੱਸਿਆ ਕਿ ਨਿਹੰਗ ਸਿੰਘਾਂ ਨਾਲ ਉਤਰਾਖੰਡ ਵਿਚ ਹੋਏ ਵਿਵਾਦ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਾਮਲੇ ਨੂੰ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਪੂਰੇ ਮਸਲੇ ਦਾ ਹੱਲ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵਿਵਾਦ ਨਹੀਂ ਹੈ ਪਰ ਕੁਝ ਲੋਕ ਮਾਹੌਲ ਵਿਗਾੜਨ ਦਾ ਕੰਮ ਕਰਦੇ ਹਨ। ਨਿਹੰਗ ਸਿੰਘਾਂ ਦੀ ਸਮੱਸਿਆਵਾਂ ਦਾ ਹੱਲ ਹੋਵੇਗਾ। ਹਰਿਆਣਾ ਸਰਕਾਰ ਵੀ ਉਤਰਾਖੰਡ ਸਰਕਾਰ ਦੇ ਲਗਾਤਾਰ ਸੰਪਰਕ ਵਿਚ ਹੈ ਤੇ ਅੱਜ ਪਾਉਂਟਾ ਸਾਹਿਬ ਪਹੁੰਚ ਤੇ ਨਿਹੰਗ ਸਿੰਘਾਂ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਹੈ ਤਾਂ ਜੋ ਜਲਦ ਸਾਰੇ ਮਸਲੇ ਦਾ ਹੱਲ ਕੱਢਿਆ ਜਾਵੇ।
ਦੂਜੇ ਪਾਸੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਤਰਾਖੰਡ ਵਿਚ ਹੋਏ ਵਿਵਾਦ ਦੇ ਬਾਅਦ ਵਿਗੜੇ ਮਾਹੌਲ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਜਿਸ ਦਾ ਤੁਰੰਤ ਨੋਟਿਸ ਲੈਂਦੇ ਹੋਏ ਹਰਿਆਣਾ ਦੇ CM ਨੇ ਉਤਰਾਖੰਡ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਤੇ ਪੂਰੇ ਮਸਲੇ ਦਾ ਹੱਲ ਕੱਢਣ ਨੂੰ ਕਿਹਾ ਹੈ।