ਪੀਵੀ ਸਿੰਧੂ ਨੇ ਮਿਸ਼ੇਲ ਲੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ

ਪੀਵੀ ਸਿੰਧੂ ਨੇ ਮਿਸ਼ੇਲ ਲੀ ਨੂੰ ਹਰਾ ਕੇ ਜਿੱਤਿਆ ਸੋਨ ਤਮਗਾ

 

ਭਾਰਤ ਦੀ ਤਜਰਬੇਕਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਸੋਨ ਤਮਗਾ ਜਿੱਤਿਆ ਹੈ। ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਹਾਂਗਕਾਂਗ ਵਿੱਚ ਜਨਮੀ ਕੈਨੇਡੀਅਨ ਸ਼ਟਲਰ ਮਿਸ਼ੇਲ ਲੀ ਨੂੰ 21-15, 21-13 ਨਾਲ ਹਰਾਇਆ। ਸਿੰਧੂ ਦਾ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਸਿੰਗਲਜ਼ ਵਿੱਚ ਇਹ ਪਹਿਲਾ ਸੋਨ ਤਗ਼ਮਾ ਹੈ। ਮਿਸ਼ੇਲ ਲੀ ਉਹੀ ਖਿਡਾਰੀ ਹੈ ਜਿਸ ਨੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿੱਚ ਪੀਵੀ ਸਿੰਧੂ ਨੂੰ ਹਰਾਇਆ ਸੀ। ਅਜਿਹੇ 'ਚ ਸਿੰਧੂ ਨੇ 8 ਸਾਲ ਬਾਅਦ ਮਿਸ਼ੇਲ ਲੀ ਤੋਂ ਉਸ ਹਾਰ ਦਾ ਬਦਲਾ ਵੀ ਲੈ ਲਿਆ। ਸਿੰਧੂ ਨੂੰ ਫਾਈਨਲ ਮੈਚ ਜਿੱਤਣ ਲਈ 48 ਮਿੰਟ ਤੱਕ ਕੋਰਟ 'ਤੇ ਪਸੀਨਾ ਵਹਾਉਣਾ ਪਿਆ।

ਪੀਵੀ ਸਿੰਧੂ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ 5ਵਾਂ ਤਮਗਾ। ਉਸਨੇ ਗੋਲਡ ਕੋਸਟ 2018 ਵਿੱਚ ਮਿਕਸਡ ਟੀਮ ਨਾਲ ਸੋਨ ਤਗਮਾ ਅਤੇ ਮਹਿਲਾ ਸਿੰਗਲਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਪਹਿਲਾਂ ਗਲਾਸਗੋ 2014 ਦੀਆਂ ਖੇਡਾਂ ਵਿੱਚ ਉਸ ਨੇ ਮਿਕਸਡ ਟੀਮ ਵਿੱਚ ਚਾਂਦੀ ਅਤੇ ਮਹਿਲਾ ਸਿੰਗਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।ਇਸ ਤੋਂ ਪਹਿਲਾਂ ਪੀਵੀ ਸਿੰਧੂ ਨੇ ਸੈਮੀਫਾਈਨਲ ਵਿੱਚ ਸਿੰਗਾਪੁਰ ਦੀ ਜੀਆ ਮਿਨ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਸਿੰਧੂ ਨੇ ਜੀਆ ਮਿਨ ਨੂੰ 21-19, 21-17 ਨਾਲ ਹਰਾਇਆ। 27 ਸਾਲਾ ਸਿੰਧੂ ਨੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਮਿਕਸਡ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।