ਭਾਰਤੀ ਨਾਗਰਿਕਾਂ ਲਈ ਫਰਾਂਸ ਨੇ ਏਅਰਪੋਰਟ ਟ੍ਰਾਂਜ਼ਿਟ ਵੀਜ਼ਾ ਦੀ ਸ਼ਰਤ ਕੀਤੀ ਖ਼ਤਮ

ਭਾਰਤੀ ਨਾਗਰਿਕਾਂ ਲਈ ਫਰਾਂਸ ਨੇ ਏਅਰਪੋਰਟ ਟ੍ਰਾਂਜ਼ਿਟ ਵੀਜ਼ਾ ਦੀ ਸ਼ਰਤ ਕੀਤੀ ਖ਼ਤਮ

ਫਰਾਂਸ ਨੇ ਭਾਰਤੀਆਂ ਲਈ ਖੁਸ਼ਖਬਰੀ ਦਿੱਤੀ ਹੈ। ਫਰਾਂਸ ਵੱਲੋਂ ਭਾਰਤ ਲਈ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ, ਜਿਸ ਕਾਰਨ ਹੁਣ ਭਾਰਤੀ ਨਾਗਰਿਕਾਂ ਨੂੰ ਏਅਰਪੋਰਟ ਟ੍ਰਾਂਜ਼ਿਟ ਵੀਜ਼ਾ ਦੀ ਲੋੜ ਨਹੀਂ ਪਵੇਗੀ।

ਭਾਰਤ ਨੇ ਫਰਾਂਸ ਦੇ ਇਸ ਨਿਯਮ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਫਰਾਂਸ ਵੱਲੋਂ ਦੱਸਿਆ ਗਿਆ ਹੈ ਕਿ ਇਹ ਸਹੂਲਤ 10 ਅਪ੍ਰੈਲ 2026 ਤੋਂ ਲਾਗੂ ਹੋ ਗਈ ਹੈ। ਇਸ ਸਬੰਧੀ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀ ਜਾਣਕਾਰੀ ਦਿੱਤੀ ਹੈ।

ਦੂਤਾਵਾਸ ਨੇ ਕਿਹਾ, '10 ਅਪ੍ਰੈਲ 2026 ਤੋਂ, ਸਧਾਰਨ ਪਾਸਪੋਰਟ ਰੱਖਣ ਵਾਲੇ ਭਾਰਤੀ ਨਾਗਰਿਕਾਂ ਨੂੰ ਫਰਾਂਸੀਸੀ ਖੇਤਰ ਵਿੱਚ ਸਥਿਤ ਹਵਾਈ ਅੱਡਿਆਂ ਦੇ ਅੰਤਰਰਾਸ਼ਟਰੀ ਖੇਤਰ ਵਿੱਚੋਂ ਲੰਘਦੇ ਸਮੇਂ ਹੁਣ 'ਏਅਰਪੋਰਟ ਟ੍ਰਾਂਜ਼ਿਟ ਵੀਜ਼ਾ' ਦੀ ਲੋੜ ਨਹੀਂ ਹੋਵੇਗੀ। ਇਹ ਨਿਯਮ ਉਨ੍ਹਾਂ ਯਾਤਰੀਆਂ 'ਤੇ ਲਾਗੂ ਹੁੰਦਾ ਹੈ ਜੋ ਕਿਸੇ ਤੀਜੇ ਦੇਸ਼ ਦੀ ਯਾਤਰਾ ਦੌਰਾਨ ਫਰਾਂਸੀਸੀ ਹਵਾਈ ਅੱਡੇ 'ਤੇ ਰੁਕਣ (Layover) ਦੇ ਸਮੇਂ ਅੰਤਰਰਾਸ਼ਟਰੀ ਖੇਤਰ ਦੇ ਅੰਦਰ ਹੀ ਰਹਿੰਦੇ ਹਨ।