ਲੁਧਿਆਣਾ ਦੇ ਸਕੂਲ ਨੂੰ ਬੰਬ ਧਮਕੀ, ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜਿਆ ਗਿਆ

ਲੁਧਿਆਣਾ ਦੇ ਸਕੂਲ ਨੂੰ ਬੰਬ ਧਮਕੀ, ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭੇਜਿਆ ਗਿਆ

ਲੁਧਿਆਣਾ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਨਿੱਜੀ ਸਕੂਲ ਨੂੰ ਇਹ ਧਮਕੀ ਦਿੱਤੀ ਗਈ ਹੈ। ਇਸ ਮਗਰੋਂ ਹੜਕੰਪ ਮਚ ਗਿਆ ਤੇ ਜਦੋਂ ਇਹ ਧਮਕੀ ਮਿਲੀ ਉਦੋਂ ਵਿਦਿਆਰਥੀ ਵੀ ਸਕੂਲ ਵਿਚ ਮੌਜੂਦ ਸੀ।

ਸਕੂਲ ਮੈਨੇਜਮੈਂਟ ਨੂੰ ਧਮਕੀ ਭਰਿਆ ਈ-ਮੇਲ ਮਿਲਿਆ। ਜਿਸ ਵਿਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਤੇ ਨਾਲ ਹੀ ਇਸ ਈ-ਮੇਲ ਵਿਚ ਰੇਲਵੇ ਟ੍ਰੈਕ ਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਮਾਪਿਆਂ ਨੂੰ ਤੁਰੰਤ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਤੇ ਆਪਣੇ ਜਵਾਕਾਂ ਨੂੰ ਲੈ ਕੇ ਘਰ ਪਰਤ ਆਏ। ਇੰਨਾ ਹੀ ਨਹੀਂ ਹੋਰ ਵੀ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।

ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਵਾਕਾਂ ਤੇ ਬੈਗ ਫਰੋਲੇ ਗਏ ਤੇ ਸਕੂਲ ਕੰਪਲੈਕਸ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਬੱਸ ਵਿਚ ਬੱਚਿਆਂ ਦੇ ਬੈਗ ਦੀ ਹਰ ਚੀਜ਼ ਫਰੋਲੀ ਜਾ ਰਹੀ ਹੈ। ਬੰਬ ਸਕੁਐਡ ਤੇ ਡੌਗ ਸਕੁਐਡ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ ਪਰ ਫਿਲਹਾਲ ਇਹ ਈ-ਮੇਲ ਕਿਸ ਵੱਲੋਂ ਭੇਜੀ ਗਈ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ।