ਕਮੇਡੀਅਨ ਰਾਜੂ ਸ੍ਰੀਵਾਸਤਵ ਦਾ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋਇਆ। 

ਕਮੇਡੀਅਨ ਰਾਜੂ ਸ੍ਰੀਵਾਸਤਵ ਦਾ ਦਿੱਲੀ ਦੇ ਏਮਸ ਵਿੱਚ ਦੇਹਾਂਤ ਹੋਇਆ। 

ਪ੍ਰਸਿੱਧ ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਦਾ ਅੱਜ ਇੱਥੇ ਏਮਸ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਦੀਪੂ ਸ੍ਰੀਵਾਸਤਵ ਨੇ ਦਿੱਤੀ। ਰਾਜੂ ਸ੍ਰੀਵਾਸਤਵ ਲੱਗਪਗ 40 ਤੋਂ ਵੱਧ ਦਿਨਾਂ ਤੋਂ ਦਿੱਲੀ ਏਮਸ ਵਿੱਚ ਦਾਖਲ ਸਨ। ਉਨ੍ਹਾਂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਦਿੱਲੀ ਦੇ ਏਮਸ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਉਦੋਂ ਤੋਂ ਹੀ ਉਹ ਵੈਂਟੀਲੇਟਰ ’ਤੇ ਸਨ। ਹਸਪਤਾਲ ਦੇ ਸੂਤਰਾਂ ਮੁਤਾਬਕ ਰਾਜੂ ਸ੍ਰੀਵਾਸਤਵ ਨੂੰ ਅੱਜ ਸਵੇਰੇ 10.20 ਵਜੇ ਮ੍ਰਿਤਕ ਕਰਾਰ ਦਿੱਤਾ ਗਿਆ। ਮਨੋਰੰਜਨ ਜਗਤ ਵਿੱਚ 1980 ਤੋਂ ਜਾਣੇ ਪਛਾਣੇ ਚਿਹਰੇ ਰਾਜੂ ਸ੍ਰੀਵਾਸਤਵ ਨੂੰ ਕਮੇਡੀ ਸ਼ੋਅ ‘ਦਿ ਗਰੇਟ ਇੰਡੀਅਨ ਲਾਫਟਰ ਚੈਂਲੇਜ-2005’ ਨਾਲ ਪ੍ਰਸਿੱਧੀ ਮਿਲੀ ਸੀ। ਰਾਜੂ ਸ੍ਰੀਵਾਸਤਵ ਨੇ ‘‘ਮੈਨੇ ਪਿਆਰ ਕੀਆ’’, ‘‘ਬਾਜ਼ੀਗਰ’’ ਅਤੇ ‘‘ਬੰਬੇ ਟੂ ਗੋਆ’’ ਦੀ ਰੀਮੇਕ ‘‘ਆਮਦਨੀ ਅਠੱਨੀ ਖਰਚਾ ਰੁਪਈਆ’’ ਆਦਿ ਫ਼ਿਲਮਾਂ ਵਿੱਚ ਕੰਮ ਵੀ ਕੀਤਾ। ਉਹ ਫਿਲਮ ਡਿਵੈੱਲਪਮੈਂਟ ਕੌਂਸਲ ਆਫ ਉੱਤਰ ਪ੍ਰਦੇਸ਼ ਦੇ ਚੇਅਰਪਰਸਨ ਵੀ ਸਨ।