ਪੰਜਾਬੀ ਸਟੂਡੈਂਟ ਕੁੜੀ ਦਾ ਮਿਸੀਸਾਗਾ ’ਚ ਕਤਲ ਜਾਂ ਆਤਮ ਹੱਤਿਆ?

ਪੰਜਾਬੀ ਸਟੂਡੈਂਟ ਕੁੜੀ ਦਾ ਮਿਸੀਸਾਗਾ ’ਚ ਕਤਲ ਜਾਂ ਆਤਮ ਹੱਤਿਆ?

ਆਈਲੈਟਸ ਵਾਲਾ ਵਿਆਹ ਕਰਾ ਕੈਨੇਡਾ ਆਈ ਇਹ ਕੁੜੀ ਬਠਿੰਡੇ ਜ਼ਿਲ੍ਹੇ ਦੇ ਭਗਤਾ ਭਾਈ ਤੋਂ ਸੀ ਜੋ ਕਿ ਬਠਿੰਡੇ ਦੇ ਪਿੰਡ ਗੁਰੂਸਰ ਵਿਆਹੀ ਸੀ। ਬੀਤੇ ਕੁਝ ਸਮੇਂ ਤੋਂ ਇਸਦਾ ਪਤੀ ਵੀ ਕੈਨੇਡਾ ਆ ਚੁੱਕਾ ਸੀ ਪਰ ਕੁੜੀ ਦਾ ਝੁਕਾਅ ਪਤੀ ਦੀ ਥਾਂ ਬੁਆਏ ਫਰੈਂਡ ਵੱਲ ਜ਼ਿਆਦਾ ਹੋਣ ਕਾਰਨ ਪਤੀ ਵੱਖ ਰਹਿ ਰਿਹਾ ਸੀ ਜੋ ਸਮੇਂ-ਸਮੇਂ ਕੁੜੀ ਨੂੰ ਘਰ ਵਸਾਉਣ ਦੀਆਂ ਮਿੰਨਤਾਂ ਕਰਦਾ ਸੀ। ਵੱਖ ਰਹਿੰਦੇ ਪਤੀ ਨੂੰ ਸੋਮਵਾਰ ਤਿੰਨ ਕੁ ਵਜੇ ਇਹ ਕੁੜੀ ਨੇ ਪੀ. ਆਰ. ਫਾਇਲ ਬਹਾਨੇ ਬੁਲਾਇਆ ਅਤੇ ਉਸ ਤੋਂ ਕੁੱਝ ਸਮਾਂ ਬਾਦ ਹੀ ਮੁੰਡੇ ਨੇ ਦੋਸਤ ਨੂੰ ਫੋਨ ਕੀਤਾ ਅਤੇ ਕਿਹਾ“ਅਸੀਂ ਕੈਨੇਡੀਅਨ ਟਾਇਰ ਆਏ ਸੀ ਅਤੇ ਮੇਰੀ ਪਤਨੀ ਨੇ ਮੇਰੇ ਹੱਥਾਂ ਅਤੇ ਬਾਹਾਂ ਤੇ ਤੇਜ਼ਧਾਰ ਚਾਕੂ ਮਾਰ ਦਿੱਤੇ ਹਨ। ਨਾਲ ਹੀ ਆਪ ਦੇ ਵੀ ਮਾਰ ਲਏ ਹਨ ਅਤੇ ਹੁਣ ਹਿੱਲ ਜੁੱਲ ਨਹੀਂ ਰਹੀ ਹੈ ਸ਼ਾਇਦ ਮਰ ਚੁੱਕੀ ਹੈ। ” ਪੁਲਸ ਨੇ ਮੁੰਡੇ ਨੂੰ ਚਾਰਜ ਕਰ ਲਿਆ ਹੈ ਤੇ ਹਸਪਤਾਲ ਵੀ ਲਿਜਾਇਆ ਗਿਆ ਹੈ

ਕੌੜੀ ਅਤੇ ਗੱਲ ਸੋਚਣ ਵਾਲੀ ਇਹ ਹੈ ਕਿ ਜੇ ਪਤੀ ਨਾਲ ਨਹੀਂ ਬਣਦੀ ਤਾਂ ਵਿਆਹ ਤੋਂ ਪਹਿਲਾਂ ਮਾਂ-ਪਿਓ ਨੂੰ ਦੱਸੋ ਵੀ ਅਸੀਂ ਬੁਆਏ ਫਰੈਂਡ ਰੱਖਿਆ ਉਸ ਨਾਲ ਹੀ ਤੋਰੋ, ਕਿਉਂ ਭੋਲੇ ਭਾਲੇ ਲੋਕਾਂ ਦੇ ਪੁੱਤ ਮਾਰਨੀਆਂ ਮਸ਼ੀਨਾਂ ਬਣ ਘੁੰਮਦੀਆਂ ਹੋ? ਕਿਸੇ ਦਾ ਪੁੱਤ ਨਾਜ਼ਾਇਜ ਹੀ ਮਾਰ ਦੇਣਾ ਇਹ ਕਿੱਥੋਂ ਦੀ ਸਹੀ ਗੱਲ ਹੈ। ਅੱਜ ਦੇ ਯੁੱਗ ’ਚ ਮਾਂ-ਪਿਓ ਕਦੇ ਵੀ ਆਪਣੀ ਧੀ ਨਾਲ ਜ਼ਬਰਦਸਤੀ ਨਹੀਂ ਕਰਦੇ ਹਨ। ਮਾਂ-ਪਿਓ ਹਮੇਸ਼ਾ ਹੀ ਆਪਣੀ ਧੀ ਦੀ ਖੁਸ਼ੀ ’ਚ ਖੁਸ਼ੀ ਚਾਹੁੰਦੇ ਹਨ।