- Updated: August 02, 2022 04:24 PM
ਮੁੰਬਈ –
ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੂੰ ਜਦੋਂ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ, ਪ੍ਰਸ਼ੰਸਕ ਉਸ ਦੀ ਸੁਰੱਖਿਆ ਨੂੰ ਲੈ ਕੇ ਪ੍ਰੇਸ਼ਾਨ ਹਨ। ਧਮਕੀ ਭਰੀ ਚਿੱਠੀ ਮਿਲਣ ਤੋਂ ਬਾਅਦ ਸਲਮਾਨ ਖ਼ਾਨ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮੁੰਬਈ ਪੁਲਸ ਨੇ ਅਦਾਕਾਰ ਨੂੰ ਹਥਿਆਰ ਰੱਖਣ ਦਾ ਲਾਇਸੰਸ ਜਾਰੀ ਕਰ ਦਿੱਤਾ ਹੈ। ਖ਼ਬਰਾਂ ਹਨ ਕਿ ਦਬੰਗ ਖ਼ਾਨ ਨੇ ਆਪਣੀ ਟੋਇਟਾ ਲੈਂਡ ਕਰੂਜ਼ਰ ਨੂੰ ਅਪਗ੍ਰੇਡ ਕੀਤਾ ਹੈ, ਇਸ ’ਚ ਬੁਲੇਟਪਰੂਫ ਸ਼ੀਸ਼ੇ ਲਗਵਾਏ ਹਨ।

ਸੋਮਵਾਰ ਰਾਤ ਸਲਮਾਨ ਖ਼ਾਨ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਏਅਰਪੋਰਟ ’ਤੇ ਸਲਮਾਨ ਖ਼ਾਨ ਪਿੰਕ ਸ਼ਰਟ ਤੇ ਬਲੈਕ ਟਰਾਊਜ਼ਰ ’ਚ ਨਜ਼ਰ ਆਏ। ਸਲਮਾਨ ਖ਼ਾਨ ਦੀ ਹੈਂਡਸਮ ਲੁੱਕ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਵਾਂਗ ਕ੍ਰੇਜ਼ੀ ਹੋ ਰਹੇ ਹਨ। ਏਅਰਪੋਰਟ ’ਤੇ ਸਲਮਾਨ ਦੀ ਸੁਰੱਖਿਆ ਕਾਫੀ ਸਖ਼ਤ ਨਜ਼ਰ ਆਈ। ਸਲਮਾਨ ਖ਼ਾਨ ਨੂੰ ਮਿਲੀ ਜਾਨਲੇਵਾ ਧਮਕੀ ਨੇ ਬਾਲੀਵੁੱਡ ’ਚ ਹਲਚਲ ਮਚਾ ਦਿੱਤੀ ਹੈ।ਏਅਰਪੋਰਟ ’ਤੇ ਸਲਮਾਨ ਨੇ ਟੋਇਟਾ ਲੈਂਡ ਕਰੂਜ਼ਰ ’ਚ ਸਵੈਗ ਨਾਲ ਐਂਟਰੀ ਮਾਰੀ। ਇਸ ਗੱਡੀ ਦੀ ਕੀਮਤ 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਰਵਾਲੇ ਡਾਟ ਕਾਮ ਮੁਤਾਬਕ ਸਲਮਾਨ ਖ਼ਾਨ ਦੀ ਲੈਂਡ ਕਰੂਜ਼ਰ ’ਚ 4461 ਸੀ. ਸੀ. ਦਾ ਇੰਜਣ ਲੱਗਾ ਹੈ, ਜਿਸ ਦੀ ਪਾਵਰ 262 ਬੀ. ਐੱਚ. ਪੀ. ਹੈ।ਇਹ ਐੱਸ. ਯੂ. ਵੀ. ਸਿਰਫ ਇਕ ਹੀ ਵੇਰੀਐਂਟ ’ਚ ਉਪਲੱਬਧ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਬੁਲੇਟਪਰੂਫ ਹੈ। ਇਸ ਦੀਆਂ ਖਿੜਕੀਆਂ ਦੇ ਕੱਢਿਆਂ ’ਤੇ ਇਕ ਮੋਟਾ ਬਾਰਡਰ ਵੀ ਹੈ, ਜਿਸ ਤੋਂ ਬਾਅਦ ਇਹ ਕਾਰ ਪੂਰੀ ਤਰ੍ਹਾਂ ਨਾਲ ਆਰਮਡ ਹੈ। ਅਜਿਹੀ ਗੱਡੀ ਖ਼ਾਸ ਡਿਮਾਂਡ ’ਤੇ ਹੀ ਬਣਦੀ ਹੈ।