ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀ ਸਣੇ ਸਣੇ 11 ਪੰਜਾਬੀ ਦਿੱਲੀ ਪਹੁੰਚੇ , ਪੰਜਾਬੀਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ

ਆਸਟ੍ਰੇਲੀਆ ਤੋਂ ਡਿਪੋਰਟ ਹੋਏ 15 ਭਾਰਤੀ ਸਣੇ ਸਣੇ 11 ਪੰਜਾਬੀ ਦਿੱਲੀ ਪਹੁੰਚੇ , ਪੰਜਾਬੀਆਂ ਨੂੰ ਪੰਜਾਬ ਲਿਆਂਦਾ ਜਾ ਰਿਹਾ

ਆਸਟ੍ਰੇਲੀਆ ਤੋਂ 11 ਪੰਜਾਬੀਆਂ ਸਮੇਤ 15 ਭਾਰਤੀਆਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਫਲਾਈਟ ਦਿੱਲੀ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਉਨ੍ਹਾਂ ਤੋਂ ਲਗਭਗ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ, ਪੰਜਾਬ ਸਰਕਾਰ ਦੀਆਂ ਟੀਮਾਂ ਵੀ ਉਨ੍ਹਾਂ ਨੂੰ ਲੈਣ ਲਈ ਦਿੱਲੀ ਪਹੁੰਚੀਆਂ ਹਨ। ਡਿਪੋਰਟ ਹੋਏ ਪੰਜਾਬੀਆਂ ਨੂੰ ਦਿੱਲੀ ਏਅਰਪੋਰਟ ਤੋਂ ਪੰਜਾਬ ਲਿਆਂਦਾ ਜਾ ਰਿਹਾ ਹੈ। ਪੰਜਾਬ ਪੁਲਿਸ ਉਨ੍ਹਾਂ ਨੂੰ ਪਹਿਲਾਂ ਪਟਿਆਲਾ ਲੈ ਕੇ ਜਾਵੇਗੀ।

ਮੀਡੀਆ ਰਿਪੋਰਟਾਂ ਅਨੁਸਾਰ, ਡਿਪੋਰਟ ਕੀਤੇ ਗਏ ਵਿਅਕਤੀ ਜਲੰਧਰ, ਹੁਸ਼ਿਆਰਪੁਰ, ਖੰਨਾ, ਮੋਗਾ, ਨਵਾਂਸ਼ਹਿਰ, ਗੜ੍ਹਸ਼ੰਕਰ, ਤਰਨਤਾਰਨ, ਫਿਰੋਜ਼ਪੁਰ ਅਤੇ ਰੂਪਨਗਰ ਦੇ ਵਸਨੀਕ ਹਨ। ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਨ੍ਹਾਂ ਵਿਅਕਤੀਆਂ ਨੇ ਆਸਟ੍ਰੇਲੀਆਈ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ।

ਇਨ੍ਹਾਂ ਦੀ ਪਛਾਣ ਜਸਵੰਤ ਸਿੰਘ (34), ਅੰਗਰੇਜ਼ ਸਿੰਘ (32), ਸਤਿੰਦਰਜੀਤ ਸਿੰਘ ਸ਼ੇਰਗਿੱਲ (31), ਗੁਰਪ੍ਰੀਤ ਸਿੰਘ ਸੰਧੂ (30), ਜਗਜੀਤ ਸਿੰਘ (35), ਜਸਪ੍ਰੀਤ ਸਿੰਘ (35), ਨਿਰਮਲ ਸਿੰਘ (38), ਸ਼ਰੂਤੀ ਸ਼ਰਮਾ (35), ਰਣਜੀ ਸਿੰਘ (35), ਹਰਪ੍ਰੀਤ ਸਿੰਘ (41) ਅਤੇ ਗਗਨਦੀਪ ਸਿੰਘ (25) ਵਜੋਂ ਹੋਈ ਹੈ।

ਅੰਮ੍ਰਿਤਸਰ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ, ਇਨ੍ਹਾਂ ਵਿਅਕਤੀਆਂ ਦੀ ਪੁਸ਼ਟੀ ਕੀਤੀ ਗਈ। ਇਮੀਗ੍ਰੇਸ਼ਨ ਅਤੇ ਕਸਟਮ ਕਲੀਅਰ ਕਰਨ ਤੋਂ ਬਾਅਦ, ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਲਗਭਗ ਸਾਢੇ ਤਿੰਨ ਘੰਟੇ ਬਾਅਦ ਵਾਪਸ ਆਇਆ।