- Updated: April 27, 2023 04:59 PM
ਪਿੰਡ ਰਸੂਲਪੁਰ ਦੇ ਕਿਸਾਨ ਆਗੂ ਅਜੀਤ ਸਿੰਘ ਮੱਲ੍ਹੀ ਦੇ ਪੋਤੇ ਅਤੇ ਬਚਿੱਤਰ ਸਿੰਘ ਦੇ 13 ਸਾਲਾ ਸਪੁੱਤਰ ਗੁਰਸ਼ਾਨ ਸਿੰਘ ਨੇ ਕੈਨੇਡਾ ਦੇ ਸ਼ਹਿਰ ਮਾਂਟੀਰੀਅਲ ਵਿਚ ਹੋਈਆਂ ਖੇਡਾਂ ਵਿਚ ਕਾਂਸੀ ਤਮਗਾ ਜਿੱਤ ਕੇ ਆਪਣੇ ਪਰਿਵਾਰ ਦੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ, ਜਿਸ ਨਾਲ ਪਿੰਡ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਅਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਗੁਰਸ਼ਾਨ ਸਿੰਘ ਕੈਨੇਡਾ ਵਿਖੇ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਬਹੁਤ ਸ਼ੌਂਕ ਹੈ ਅਤੇ ਸਾਨੂੰ ਉਸ ’ਤੇ ਆਸ ਹੈ ਕਿ ਉਹ ਵਿਦੇਸ਼ ਵਿਚ ਚੰਗੀ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਬਿਹਤਰੀਨ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਮ ਰੌਸ਼ਨ ਕਰੇਗਾ।