170 ਫੁੱਟ ਉੱਚਾ ਭਗਵਾਨ ਆਦਿਨਾਥ ਦਾ ਵਿਸ਼ਾਲ ਮੰਦਰ 20 ਸਾਲਾਂ ''ਚ ਬਣ ਕੇ ਤਿਆਰ ਹੋਇਆ, 52 ਵਜ਼ਨ ਟਨ ਦੀ ਮੂਰਤੀ ਸਥਾਪਤ ਹੈ।

170 ਫੁੱਟ ਉੱਚਾ ਭਗਵਾਨ ਆਦਿਨਾਥ ਦਾ ਵਿਸ਼ਾਲ ਮੰਦਰ 20 ਸਾਲਾਂ ''ਚ ਬਣ ਕੇ ਤਿਆਰ ਹੋਇਆ, 52 ਵਜ਼ਨ ਟਨ ਦੀ ਮੂਰਤੀ ਸਥਾਪਤ ਹੈ।

ਮਾਂ ਨਰਮਦਾ ਦੇ ਮੂਲ ਸਥਾਨ ਮੱਧ ਪ੍ਰਦੇਸ਼ ਦੇ ਅਮਰਕੰਟਕ ਤੀਰਥ ਸਥਾਨ 'ਤੇ 170 ਫੁੱਟ ਉੱਚਾ ਮੰਦਰ ਬਣਾ ਕੇ ਭਗਵਾਨ ਆਦਿਨਾਥ ਜੀ ਦੀ ਦੁਨੀਆ ਦੀ ਸਭ ਤੋਂ ਭਾਰੀ ਮੂਰਤੀ ਸਥਾਪਤ ਕੀਤੀ ਗਈ ਹੈ। ਜੈਨ ਸਮਾਜ ਨੇ 20 ਸਾਲਾਂ ਵਿਚ ਇਹ ਵਿਸ਼ਾਲ ਮੰਦਰ ਬਣਾਇਆ ਹੈ। ਇਹ ਜੈਨ ਮੰਦਰ ਓਡੀਸ਼ੀ ਆਰਕੀਟੈਕਚਰ ਦੀ ਮੂਰਤ ਹੋਵੇਗਾ। ਭੂਚਾਲ ਰੋਧਕ ਹੋਣ ਤੋਂ ਇਲਾਵਾ ਇਸ ਮੰਦਰ ਵਿਚ ਸੀਮੈਂਟ ਦੀ ਵਰਤੋਂ ਨਹੀਂ ਕੀਤੀ ਗਈ ਹੈ। ਮੰਦਰ ਦੇ ਉਦਘਾਟਨ ਲਈ ਪੰਚਕਲਿਆਣਕ ਗਜਰਥ ਮਹੋਤਸਵ 25 ਮਾਰਚ ਤੋਂ 2 ਅਪ੍ਰੈਲ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਵੱਡੇ ਸਮਾਗਮ 'ਚ ਹਿੱਸਾ ਲੈਣ ਲਈ ਦੇਸ਼-ਵਿਦੇਸ਼ ਤੋਂ ਜੈਨ ਭਾਈਚਾਰੇ ਦੇ ਲੋਕ ਅਮਰਕੰਟਕ ਪਹੁੰਚਣਗੇ।

ਮੰਦਰ ਦੀਆਂ ਵਿਸ਼ੇਸ਼ਤਾਵਾਂ-

- ਅਸ਼ਟਧਾਤੂ ਤੋਂ ਬਣੀ ਆਦਿ ਤੀਰਥਕਰ ਭਗਵਾਨ ਆਦਿਨਾਥ ਦੀ ਮੂਰਤੀ ਦੁਨੀਆ ਦੀ ਸਭ ਤੋਂ ਭਾਰੀ ਮੂਰਤੀ 24 ਟਨ ਦੀ ਹੈ, ਜੋ ਕਿ 28 ਟਨ ਅਸ਼ਟਧਾਤੂ ਦੇ ਭਾਰ ਵਾਲੇ ਕਮਲ 'ਤੇ ਬੈਠੀ ਹੈ। ਮੂਰਤੀ ਅਤੇ ਕਮਲ ਦਾ ਕੁੱਲ ਵਜ਼ਨ 52 ਟਨ ਹੈ।
- ਮੰਦਰ ਨਿਰਮਾਣ 'ਚ ਸੀਮੈਂਟ ਦਾ ਇਸਤੇਮਾਲ ਨਹੀਂ ਕੀਤਾ ਗਿਆ। ਪੱਥਰਾਂ ਨੂੰ ਤਰਾਸ਼ ਕੇ ਗੁੜ ਦਾ ਮਿਸ਼ਰਣ ਚਿਪਕਾਇਆ ਗਿਆ ਹੈ। ਕੰਧਾਂ, ਮੰਡਪਾਂ ਅਤੇ ਥੰਮ੍ਹਾਂ ਵਿਚ ਆਕਰਸ਼ਕ ਮੂਰਤੀਆਂ ਬਣਾਈਆਂ ਗਈਆਂ ਹਨ।
- 1994 'ਚ ਉੱਤਰ ਪ੍ਰਦੇਸ਼ ਦੇ ਉਨਾਵ ਵਿਚ ਇਸ ਮੂਰਤੀ ਨੂੰ ਢਾਲਿਆ ਗਿਆ ਸੀ।
-ਭੂਚਾਲ ਦੇ ਪ੍ਰਭਾਵ ਤੋਂ ਇਹ ਮੰਦਰ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਮੰਦਰ ਦਾ ਨੀਂਹ ਪੱਥਰ 6 ਨਵੰਬਰ 2003 ਨੂੰ ਤਤਕਾਲੀ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਨੇ ਰੱਖਿਆ ਸੀ। ਸਮੁੰਦਰ ਤਲ ਤੋਂ ਲਗਭਗ 3500 ਫੁੱਟ ਦੀ ਉੱਚਾਈ 'ਤੇ ਮੈਕਲ ਪਹਾੜੀ ਦੇ ਸ਼ਿਖਰ ਅਮਰਕੰਟਕ ਵਿਚ ਮੰਦਰ ਦਾ ਨਿਰਮਾਣ ਹੋਇਆ ਹੈ।