- Updated: September 04, 2023 01:23 PM
ਕੈਨੇਡਾ ਸਥਿਤ ਵੈਨਕੂਵਰ ਕੌਂਮਾਤਰੀ ਹਵਾਈ ਅੱਡੇ 'ਤੇ 2 ਜਹਾਜ਼ਾਂ ਦੀ ਟੱਕਰ ਹੋ ਗਈ। ਸੀ.ਟੀ.ਵੀ. ਨਿਊਜ਼ ਵੱਲੋਂ ਸੋਮਵਾਰ ਨੂੰ ਜਾਰੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਇਹ ਘਟਨਾ ਐਤਵਾਰ ਦੁਪਹਿਰ ਦੀ ਹੈ। ਏਅਰ ਕੈਨੇਡਾ ਰੂਜ ਏਅਰਬੱਸ ਏ319 ਦੇ ਵਿੰਗਟਿਪ ਦੀ ਜੈਜ਼ ਏਅਰ ਕੈਨੇਡਾ ਐਕਸਪ੍ਰੈਸ Q400 ਦੇ ਵਿੰਗ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਯਾਤਰੀ ਵਾਲ-ਵਾਲ ਬੱਚ ਗਏ।
Q400 ਜਹਾਜ਼ ਉਡਾਣ ਭਰਨ ਲਈ ਗੇਟ ਕੋਲ ਖੜ੍ਹਾ ਸੀ। ਇਸ ਹਾਦਸੇ ਵਿਚ ਕੋਈ ਵੀ ਯਾਤਰੀ ਜਾਂ ਜ਼ਮੀਨੀ ਸਟਾਫ ਜ਼ਖ਼ਮੀ ਨਹੀਂ ਹੋਇਆ। ਜਰਾਜ਼ A319 ਦੇ ਯਾਤਰੀਆਂ ਨੂੰ ਵੱਖ-ਵੱਖ ਉਡਾਣਾਂ ਵਿਚ ਉਨ੍ਹਾਂ ਦੀ ਮੰਜ਼ਿਲ ਤੱਕ ਲਿਜਾਇਆ ਗਿਆ, ਜਦੋਂ Q400 ਨੇ ਦੇਰੀ ਨਾਲ ਉਡਾਣ ਭਰੀ। Q400 ਵਿੱਚ ਲਗਭਗ 75 ਯਾਤਰੀ ਅਤੇ ਏਅਰਬੱਸ A319 ਵਿੱਚ 120 ਤੋਂ ਵੱਧ ਯਾਤਰੀ ਬੈਠਦੇ ਹਨ।