- Updated: December 15, 2022 07:09 PM
ਕਹਿੰਦੇ ਹਨ ਕਿ ਪਿਆਰ 'ਚ ਉਮਰ, ਰੰਗ-ਰੂਪ ਜਾਂ ਅਮੀਰ-ਗਰੀਬ ਵਰਗੀ ਕੋਈ ਚੀਜ਼ ਨਹੀਂ ਹੁੰਦੀ ਪਰ ਇਹ ਸਭ ਲਿਮਟ ਤੋਂ ਪਾਰ ਹੋ ਜਾਵੇ ਤਾਂ ਲੋਕ ਕੁਮੈਂਟ ਕਰਨ 'ਤੇ ਮਜ਼ਬੂਰ ਹੋ ਜਾਂਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਅਜਿਹੇ ਜੋੜੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗਲਾਂ ਕਰ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ 'ਚ ਇਕ 21 ਸਾਲ ਦੇ ਮੁੰਡੇ ਨੇ ਆਪਣੀ ਮਾਂ ਦੀ ਉਮਰ ਦੀ ਜਨਾਨੀ ਜਿਸਦੀ ਉਮਰ 52 ਸਾਲ ਹੈ, ਨਾਲ ਵਿਆਹ ਕਰਵਾ ਲਿਆ ਹੈ। ਵੀਡੀਓ 'ਚ ਮੁੰਡਾ ਕਹਿ ਰਿਹਾ ਹੈ ਕਿ ਮੈਂ ਵਿਆਹ ਕਰ ਲਿਆ ਹੈ। ਪਿਆਰ 'ਚ ਉਮਰ ਮਾਇਨੇ ਨਹੀਂ ਰੱਖਦੀ। ਬਸ ਦਿਲ ਵੇਖਿਆ ਜਾਂਦਾ ਹੈ। ਕਿਸੇ ਦਾ ਦਿਲ ਚੰਗਾ ਹੈ ਤਾਂ ਹੋਰ ਕੀ ਚਾਹੀਦਾ ਹੈ। ਮਤਲਬ ਸਭ ਚੰਗਾ ਹੈ। ਉੱਥੇ ਹੀ ਆਪਣੇ ਬੱਚੇ ਦੀ ਉਮਰ ਦੇ ਮੁੰਡੇ ਨਾਲ ਵਿਆਹ ਕਰਾਉਣ ਵਾਲੀ 52 ਸਾਲਾ ਜਨਾਨੀ ਦਾ ਕਹਿਣਾ ਹੈ ਕਿ ਮੈਨੂੰ ਇਨ੍ਹਾਂ 'ਤੇ ਪੁਰਾ ਵਿਸ਼ਵਾਸ ਹੈ। ਮੈਂ 3 ਸਾਲ ਇਨ੍ਹਾਂ ਨਾਲ ਰਹਿ ਕੇ ਵੇਖਿਆ ਹੈ।

ਉਮਰ 'ਚ ਇੰਨੇ ਜ਼ਿਆਦਾ ਫਰਕ ਵਾਲੀ ਇਸ ਅਨੋਖੀ ਜੋੜੀ 'ਤੇ ਕਈ ਲੋਕ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਭੱਦੇ ਕੁਮੈਂਟ ਕਰ ਰਹੇ ਹਨ। ਕੋਈ ਲਿਖ ਰਿਹਾ ਹੈ ਕਿ ਉਹ ਤੇਰੇ ਮੁੰਡੇ ਦੀ ਉਮਰ ਦਾ ਹੈ, ਉਹ ਨਾਸਮਝ ਹੈ, ਤੂੰ ਤਾਂ ਅਜਿਹਾ ਨਾ ਕਰਦੀ। ਉੱਥੇ ਹੀ ਇਕ ਨੇ ਲਿਖਿਆ ਹੈ ਕਿ ਕਲਯੁੱਗ ਹੈ ਭਾਈ, ਕੁਝ ਵੀ ਹੋ ਸਕਦਾ ਹੈ। ਦੱਸ ਦੇਈਏ ਕਿ ਅਮਿਤ ਚਤੁਰਵੇਦੀ ਨਾਂ ਦੇ ਫੇਸਬੁੱਕ ਅਕਾਊਂਟ ਤੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ।