ਸ਼੍ਰੀਲੰਕਾ ਤੋਂ ਭਾਰਤ ਲਿਆਇਆ ਜਾ ਰਿਹਾ 32 ਕਿਲੋ ਸੋਨਾ ਜ਼ਬਤ, ਏਜੰਸੀ ਨੂੰ ਵੇਖ ਸੁੱਟਿਆ ਸਮੁੰਦਰ ‘ਚ

ਸ਼੍ਰੀਲੰਕਾ ਤੋਂ ਭਾਰਤ ਲਿਆਇਆ ਜਾ ਰਿਹਾ 32 ਕਿਲੋ ਸੋਨਾ ਜ਼ਬਤ, ਏਜੰਸੀ ਨੂੰ ਵੇਖ ਸੁੱਟਿਆ ਸਮੁੰਦਰ ‘ਚ

ਕੋਸਟ ਗਾਰਡ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਅਤੇ ਕਸਟਮ ਵਿਭਾਗ ਦੀ ਸਾਂਝੀ ਮੁਹਿੰਮ ਵਿਚ ਸਮੁੰਦਰ ’ਚ ਸੁੱਟਿਆ ਗਿਆ 32 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਇਕ ਅਧਿਕਾਰਕ ਪ੍ਰੈੱਸ ਰਿਲੀਜ਼ ’ਚ ਇਹ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮੁਤਾਬਕ ਕਰੀਬ 20.20 ਕਰੋੜ ਰੁਪਏ ਕੀਮਤ ਦਾ ਸੋਨਾ ਸਮੱਗਲਿੰਗ ਕਰ ਕੇ ਸ਼੍ਰੀਲੰਕਾ ਤੋਂ ਭਾਰਤ ਲਿਜਾਇਆ ਜਾ ਰਿਹਾ ਸੀ। 

                          Image

ਇਹ ਜ਼ਬਤੀ ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਦੇ ਸਬੰਧ ’ਚ ਡੀ. ਆਰ. ਆਈ. ਦੀ ਇਕ ਖਾਸ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ ਸੀ, ਜਿਸ ਤੋਂ ਬਾਅਦ 30 ਮਈ ਨੂੰ ਭਾਰਤੀ ਕੋਸਟ ਗਾਰਡ ਅਤੇ ਡੀ. ਆਰ. ਆਈ. ਵੱਲੋਂ ਇਕ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਪਿੱਛਾ ਕੀਤੇ ਜਾਣ ਦੌਰਾਨ ਸਮੱਗਲਰਾਂ ਨੇ ਸੋਨਾ ਸਮੁੰਦਰ ’ਚ ਸੁੱਟ ਦਿੱਤਾ ਸੀ, ਜਿਸ ਤੋਂ ਬਾਅਦ ਗੋਤਾਖੋਰਾਂ ਨੇ ਇਸਦਾ ਪਤਾ ਲਾਇਆ।