- Updated: May 29, 2026 02:23 PM
ਸਾਈਬਰ ਕ੍ਰਾਈਮ ਸੈੱਲ ਨੇ ਬਠਿੰਡਾ ਵਾਸੀ ਨੂੰ ਆਨਲਾਈਨ ਨਿਵੇਸ਼ ਦਾ ਲਾਲਚ ਦੇ ਕੇ 42 ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ਾਂ ’ਚ ਮਾਮਲਾ ਦਰਜ ਕੀਤਾ ਹੈ। ਬਠਿੰਡਾ ਨਿਵਾਸੀ ਨਿਤਿਨ ਗਰਗ ਨੇ ਪੁਲਸ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਆਨਲਾਈਨ ਸਰਚ ਕਰਕੇ ਇਕ ਵਟਸਐਪ ਗਰੁੱਪ ਮਿਲਿਆ ਸੀ, ਜੋ ਨਿਵੇਸ਼ਕਾਂ ਨੂੰ ਵਧੀਆਂ ਰਿਟਰਨ ਦਿਵਾਉਣ ਬਾਰੇ ਦੱਸ ਰਿਹਾ ਸੀ। ਜਦੋਂ ਉਸਨੇ ਕੰਪਨੀ ਨਾਲ ਸੰਪਰਕ ਕੀਤਾ, ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਕੁੱਝ ਪੈਸੇ ਨਿਵੇਸ਼ ਕੀਤੇ। ਸ਼ੁਰੂ ’ਚ ਉਸ ਨੂੰ ਆਪਣੇ ਪੈਸੇ ਵਾਪਸ ਮਿਲਣੇ ਸ਼ੁਰੂ ਹੋ ਗਏ, ਜਿਸ ਨਾਲ ਉਸ ਨੂੰ ਕੰਪਨੀ ’ਚ ਵਿਸ਼ਵਾਸ ਹੋ ਗਿਆ।
ਬਾਅਦ ’ਚ ਕੰਪਨੀ ਦੇ ਜ਼ੋਰ ਦੇਣ ’ਤੇ ਉਸਨੇ 42,50,520 ਵੱਖ-ਵੱਖ ਖ਼ਾਤਿਆਂ ਵਿਚ ਨਿਵੇਸ਼ ਕੀਤੇ, ਜਿਨ੍ਹਾਂ ਨੂੰ ਉਸਨੇ ਵੱਖ-ਵੱਖ ਖ਼ਾਤਿਆਂ ’ਚ ਟਰਾਂਸਫਰ ਕਰ ਦਿੱਤੇ। ਜਦੋਂ ਉਸਦੇ ਪੈਸੇ ਵਾਪਸ ਨਹੀਂ ਕੀਤੇ ਗਏ ਤਾਂ ਉਸਨੇ ਕੰਪਨੀ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਸਾਰਿਆਂ ਨੇ ਉਸ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਅਜਿਹਾ ਕਰ ਕੇ ਉਪਰੋਕਤ ਵਿਅਕਤੀਆਂ ਨੇ ਉਸ ਨਾਲ 42.50 ਲੱਖ ਰੁਪਏ ਦੀ ਠੱਗੀ ਮਾਰੀ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।