ਮਾਊਂਟ ਐਵਰੈਸਟ ਬੇਸ ਕੈਂਪ 5 ਸਾਲਾ ਬੱਚੇ ਨੇ ਕੀਤਾ ਫਤਿਹ, ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ

 ਮਾਊਂਟ ਐਵਰੈਸਟ ਬੇਸ ਕੈਂਪ 5 ਸਾਲਾ ਬੱਚੇ ਨੇ ਕੀਤਾ ਫਤਿਹ, ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ

ਰੂਪਨਗਰ ਜ਼ਿਲ੍ਹਾ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪਹਿਲੀ ਜਮਾਤ ਵਿਚ ਪੜ੍ਹਦੇ ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਇਸ ਤਰ੍ਹਾਂ ਉਹ ਪੰਜਾਬ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣ ਗਿਆ ਹੈ।

                                       Image

                                        Image

                                              Image

ਉਸ ਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ। ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ ’ਤੇ ਸਥਿਤ ਘੱਟ ਆਕਸੀਜਨ ਵਾਲਾ ਟ੍ਰੈਕ ਹੈ, ਜਿੱਥੇ ਅਪ੍ਰੈਲ ’ਚ ਆਮ ਤਾਪਮਾਨ ਮਨਫੀ 12 ਡਿਗਰੀ ਸੈਲਸੀਅਸ ਹੁੰਦਾ ਹੈ। ਤੇਗਬੀਰ ਨੇ ਇਸ ਦੀ ਤਿਆਰੀ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ।