ਕੈਨੇਡਾ ''ਚ ਘਰ ਨੂੰ ਲੱਗੀ ਅੱਗ ਜਿਸਵਿੱਚ 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ.

ਕੈਨੇਡਾ ''ਚ ਘਰ ਨੂੰ ਲੱਗੀ ਅੱਗ ਜਿਸਵਿੱਚ 4 ਬੱਚਿਆਂ ਸਣੇ ਪਰਿਵਾਰ ਦੇ 6 ਜੀਅ ਜ਼ਿੰਦਾ ਸੜੇ.

ਕੈਨੇਡੀਅਨ ਸੂਬੇ ਕਿਊਬਿਕ ਦੇ ਲਾਨੌਡੀਏਰ ਖੇਤਰ ਵਿੱਚ ਸੇਂਟ-ਜੈਕਜ਼ ਵਿੱਚ ਇੱਕ ਘਰ ਨੂੰ ਅੱਗ ਲੱਗਣ ਕਾਰਨ 4 ਬੱਚਿਆਂ ਸਮੇਤ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ ਹੈ। ਕਿਊਬਿਕ ਸੂਬਾਈ ਪੁਲਸ ਮੁਤਾਬਕ ਅੱਗ ਵੀਰਵਰ ਤੜਕੇ ਲੱਗੀ ਸੀ। ਅੱਗ ਲੱਗਣ ਕਾਰਨ 8 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਅਤੇ ਦੋ ਬਾਲਗਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਰਾਤ 1 ਵਜੇ ਦੇ ਕਰੀਬ ਮੋਨਚਾਰਮੇ ਸੇਂਟ ਦੇ ਨੇੜੇ ਰੰਗ ਡੂ ਕੋਰਡਨ ਵਿਚ ਸਥਿਤ ਇਕ ਘਰ 'ਚ ਭਿਆਨਕ ਅੱਗ ਦੀ ਸੂਚਨਾ ਮਿਲੀ ਸੀ।

                                                    Image

ਸਾਰਜੈਂਟ ਐਲੋਇਸ ਕੋਸੇਟ ਨੇ ਪਹਿਲਾਂ ਕਿਹਾ ਸੀ ਕਿ ਜਦੋਂ ਅੱਗ 'ਤੇ ਕਾਬੂ ਪਾਇਆ ਗਿਆ ਸੀ, ਫਾਇਰਫਾਈਟਰਾਂ ਨੇ 4 ਪੀੜਤਾਂ ਨੂੰ ਅੰਦਰ ਪਾਇਆ, ਪਰ ਬਾਅਦ ਵਿਚ ਉਨ੍ਹਾਂ ਨੂੰ ਹੋਰ ਲਾਸ਼ਾਂ ਬਰਾਮਦ ਹੋਈਆਂ।

                                                    Image

ਕੋਸੇਟ ਮੁਤਾਬਕ ਜਦੋਂ ਘਰ ਨੂੰ ਅੱਗ ਲੱਗੀ ਸੀ, ਪੀੜਤ ਉਸ ਸਮੇਂ ਸੁੱਤੇ ਹੋਏ ਸਨ ਅਤੇ ਅੱਗ ਨਾਲ ਘਰ ਪੂਰੀ ਤਬਾਹ ਹੋ ਗਿਆ ਸੀ, ਜਿਸ ਕਾਰਨ ਮ੍ਰਿਤਕਾਂ ਦੀ ਤੁਰੰਤ ਪਛਾਣ ਕਰਨਾ ਅਸੰਭਵ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਦੀ ਅਗਵਾਈ ਪੁਲਸ ਬਲ ਦੀ ਮੁੱਖ ਅਪਰਾਧ ਯੂਨਿਟ ਕਰ ਰਹੀ ਹੈ।