ਦੁਨੀਆ ''ਚ ਭਾਰਤ ਦਾ ਨਾਂ ਚਮਕਾਇਆ 7 ਸਾਲਾ ਪ੍ਰਣਵੀ ਗੁਪਤਾ ਨੇ। 

ਦੁਨੀਆ ''ਚ ਭਾਰਤ ਦਾ ਨਾਂ ਚਮਕਾਇਆ 7 ਸਾਲਾ ਪ੍ਰਣਵੀ ਗੁਪਤਾ ਨੇ। 

ਭਾਰਤ ਦੀ ਇੱਕ 7 ਸਾਲਾ ਬੱਚੀ ਨੇ ਦੁਨੀਆ ਦੀ ਸਭ ਤੋਂ ਛੋਟੀ ਯੋਗਾ ਇੰਸਟ੍ਰਕਟਰ ਦਾ ਖ਼ਿਤਾਬ ਹਾਸਲ ਕੀਤਾ ਹੈ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਪ੍ਰਣਵੀ ਗੁਪਤਾ 7 ਸਾਲ 165 ਦਿਨ ਦੀ ਸੀ, ਜਦੋਂ ਉਸ ਨੂੰ ਦੁਨੀਆ ਦੀ ਸਭ ਤੋਂ ਛੋਟੀ ਯੋਗਾ ਇੰਸਟ੍ਰਕਟਰ (ਮਹਿਲਾ) ਵਜੋਂ ਪ੍ਰਮਾਣਿਤ ਕੀਤਾ ਗਿਆ ਸੀ। ਜਦੋਂ ਉਹ ਸਾਢੇ 3 ਸਾਲ ਦੀ ਸੀ, ਉਦੋਂ ਉਸਨੇ ਆਪਣੀ ਮਾਂ ਨਾਲ ਯੋਗਾ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਅਤੇ 200 ਘੰਟੇ ਦਾ ਸਿਖਲਾਈ ਕੋਰਸ ਪੂਰਾ ਕਰਨ ਤੋਂ ਬਾਅਦ ਉਸ ਨੂੰ ਯੋਗਾ ਅਲਾਇੰਸ ਸੰਸਥਾ ਵੱਲੋਂ ਇੱਕ ਅਧਿਆਪਕ ਵਜੋਂ ਪ੍ਰਮਾਣਿਤ ਕੀਤਾ ਗਿਆ।

                                                   Image

7 ਸਾਲ ਦੀ ਉਮਰ ਵਿੱਚ ਪ੍ਰਣਵੀ ਨੂੰ ਉਦੋਂ ਯੋਗਾ ਕਲਾਸਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਉਸਨੇ ਆਪਣੇ ਸਕੂਲ ਦੀਆਂ ਛੁੱਟੀਆਂ ਦੌਰਾਨ ਭਾਗ ਲਿਆ ਸੀ। ਕਲਾਸਾਂ ਰਾਹੀਂ, ਉਸਨੇ ਸਿਖਾਉਣ ਦੇ ਆਪਣੇ ਜਨੂੰਨ ਨੂੰ ਖੋਜਿਆ। ਪ੍ਰਣਵੀ ਨੇ ਕਿਹਾ ਕਿ ਉਹ ਯੋਗ ਦੇ ਪਿਆਰ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ! ਕੁਝ ਮਹੀਨਿਆਂ ਬਾਅਦ, ਉਸਦੇ ਯੋਗਾ ਇੰਸਟ੍ਰਕਟਰ ਵੱਲੋਂ ਉਤਸ਼ਾਹਿਤ ਕੀਤੇ ਜਾਣ 'ਤੇ ਉਸ ਨੇ ਇੱਕ ਯੋਗਾ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ। ਗਿਨੀਜ਼ ਵਰਲਡ ਰਿਕਾਰਡ ਨਾਲ ਗੱਲਬਾਤ ਕਰਦਿਆਂ ਪ੍ਰਣਵੀ ਨੇ ਕਿਹਾ ਕਿ ਮੇਰਾ ਰੈਗੂਲਰ ਸਕੂਲ ਹੋਣ ਕਾਰਨ ਇਹ ਸਫ਼ਰ ਆਸਾਨ ਨਹੀਂ ਸੀ, ਜੋ ਹਾਲੇ ਵੀ ਜਾਰੀ ਸੀ। ਪਰ, ਮੇਰੇ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ, ਮੈਨੂੰ ਖੁਸ਼ੀ ਹੈ ਕਿ ਮੈਂ ਯੋਗਾ ਅਧਿਆਪਕ ਸਿਖਲਾਈ ਕੋਰਸ ਲਈ ਯੋਗਤਾ ਪ੍ਰੀਖਿਆ ਨੂੰ ਸਫਲਤਾਪੂਰਵਕ ਪੂਰਾ ਕੀਤਾ ਅਤੇ ਪਾਸ ਕੀਤਾ। ਭਾਰਤ ਵਿੱਚ ਜਨਮੀ ਪ੍ਰਣਵੀ ਅਤੇ ਉਸਦਾ ਪਰਿਵਾਰ ਫਿਲਹਾਲ ਦੁਬਈ ਵਿੱਚ ਰਹਿ ਰਿਹਾ ਹੈ।