ਕਲਿਯੁਗੀ ਪੁੱਤ ਅਤੇ ਨੂੰਹ ਵੱਲੋਂ ਮਾਂ ਨਾਲ ਅਮਾਨਵੀ ਵਤੀਰਾ: ਸੰਗਲਾਂ ਨਾਲ ਬੰਨ੍ਹਿਆ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ

ਕਲਿਯੁਗੀ ਪੁੱਤ ਅਤੇ ਨੂੰਹ ਵੱਲੋਂ ਮਾਂ ਨਾਲ ਅਮਾਨਵੀ ਵਤੀਰਾ: ਸੰਗਲਾਂ ਨਾਲ ਬੰਨ੍ਹਿਆ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੋ ਨੋਟਿਸ

ਜ਼ਮੀਨ ਪਿੱਛੇ ਪੁੱਤਰ ਤੇ ਨੂੰਹ ਵੱਲੋਂ ਬਜ਼ੁਰਗ ਮਾਂ ਨੂੰ ਸੰਗਲਾਂ ਨਾਲ ਬੰਨ੍ਹਣ ਦਾ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਕੋਲ ਪਹੁੰਚ ਗਿਆ ਹੈ। ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਸ ਮਾਮਲੇ ’ਤੇ ਸੋ-ਮੋਟੋ ਨੋਟਿਸ ਲਿਆ ਹੈ ਤੇ ਸੀਨੀਅਰ ਅਧਿਕਾਰੀ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਕਾਰਵਾਈ ਸਬੰਧੀ 20 ਅਪ੍ਰੈਲ 2026 ਤੱਕ ਕਮਿਸ਼ਨ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ।

ਰਿਪੋਰਟਾਂ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਪੁੱਤਰ ਤੇ ਨੂੰਹ ਨੇ 75 ਸਾਲਾ ਮਾਂ ਨੂੰ 15 ਕਿਲੋ ਦੇ ਬਾਰੀ ਸੰਗਲ ਨਾਲ ਬੰਨ੍ਹ ਕੇ ਮਰਨ ਲਈ ਛੱਡਿਆ ਹੋਇਆ ਹੈ। ਔਰਤ ਪਿਛਲੇ 20-22 ਦਿਨਾਂ ਤੋਂ ਸੰਗਲਾਂ ਵਿਚ ਬੰਨ੍ਹੀ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਉਸ ਦ ਭਾਰ 50 ਕਿਲੋ ਤੋਂ ਘਟ ਕੇ ਸਿਰਫ 30 ਕਿਲੋ ਰਹਿ ਗਿਆ ਹੈ। ਔਰਤ ਨੂੰ ਇੱਕ ਛੋਟੀ ਜਿਹੀ ਬੰਦ ਦੁਕਾਨ ਦੇ ਗੇਟ ਦੇ ਸਾਹਮਣੇ ਬਨ੍ਹਿਆ ਹੋਇਆ ਹੈ। ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਸ ਦ ਪੁੱਤਰ ਡਰਾਈਵਰ ਹੈ ਤੇ ਉਸ ਦੇ ਪੁੱਤਰ, ਨੂੰਹ, ਪੋਤਾ ਤੇ ਹੋਰ ਪਰਿਵਾਰ ਦੇ ਮੈਂਬਰ ਬਿਲਕੁਲ ਸਾਹਮਣੇ ਉਪਰ ਮਕਾਨ ਵਿਚ ਰਹਿੰਦੇ ਹਨ।

ਇੱਕ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਰਾਹੀਂ ਇਹ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਦੇ ਧਿਆਨ ਵਿਚ ਆਇਆ ਜਿਸ ਮਗਰੋਂ ਕਮਿਸ਼ਨ ਵੱਲੋਂ ਇਸ ਦਾ ਸਖਤ ਨੋਟਿਸ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਗਏ।