- Updated: June 15, 2023 08:26 PM
ਨੇਪਾਲ ਪੁਲਸ ਨੇ ਦੇਸ਼ ਦੇ ਸੁਦੂਰਪਸ਼ਚਿਮ ਸੂਬੇ ਵਿਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਫਾਰਮੇਸੀ ਚਲਾਉਣ ਦੇ ਦੋਸ਼ ਵਿਚ 9 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਪੁਲਸ ਦਫ਼ਤਰ ਦੇ ਇੰਸਪੈਕਟਰ ਭਰਤ ਰਾਜ ਗਿਰੀ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਬੁੱਧਵਾਰ ਨੂੰ ਕੰਚਨਪੁਰ ਜ਼ਿਲ੍ਹੇ ਦੀ ਦੋਧਾਰਾ ਚਡਾਨੀ ਨਗਰਪਾਲਿਕਾ ਵਿੱਚ ਇੱਕ ਗੈਰ-ਕਾਨੂੰਨੀ ਫਾਰਮੇਸੀ ਚਲਾਉਣ ਲਈ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਮੁਢਲੀ ਜਾਂਚ ਤੋਂ ਬਾਅਦ ਅਸੀਂ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਨੂੰ ਸਿਹਤ ਵਿਭਾਗ ਕੋਲ ਭੇਜਾਂਗੇ। ਇਸ ਘਟਨਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੰਜੇ ਬਿਸ਼ਵਾਸ, ਕਾਰਤਿਕ ਸਰਦਾਰ, ਰਬੀ ਬਿਸਵਾਸ, ਨਿਵਾਸ ਗਾਇਨ ਅਤੇ ਨਿਰੰਜਨ ਅਧਿਕਾਰੀ ਵਜੋਂ ਹੋਈ ਹੈ। ਭੂਪੇਂਦਰ ਪੁਰੀ, ਰਾਜੇਸ਼ ਬਿਸ਼ਵਾਸ, ਸੰਤੋਸ਼ ਸਰਕਾਰ ਅਤੇ ਸੁਧਾਂਸ਼ੂ ਹਲਦਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।