ਕੈਨੇਡਾ ''ਚ ਸੜਕ ਹਾਦਸੇ ''ਚ ਭਾਰਤੀ ਮੂਲ ਦੇ 19 ਸਾਲਾ ਵਿਦਿਆਰਥੀ ਦੀ ਹੋਈ ਮੌਤ। 

ਕੈਨੇਡਾ ''ਚ ਸੜਕ ਹਾਦਸੇ ''ਚ ਭਾਰਤੀ ਮੂਲ ਦੇ 19 ਸਾਲਾ ਵਿਦਿਆਰਥੀ ਦੀ ਹੋਈ ਮੌਤ। 

ਕੈਨੇਡਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਕੈਨੇਡਾ ਦੇ ਸੂਬੇ ਓਂਟਾਰੀਓ ਦੇ ਬੈਰੀ ਸ਼ਹਿਰ ਵਿੱਚ ਇੱਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਗੁਜਰਾਤ ਸੂਬੇ ਦੇ ਅਹਿਮਦਾਬਾਦ ਦੇ ਨਾਲ ਪਿਛੋਕੜ ਰੱਖਣ ਵਾਲੇ ਇਕ 19 ਸਾਲਾ ਨੌਜਵਾਨ ਵਰਸਿਲ ਪਟੇਲ ਦੀ ਮੌਤ ਹੋ ਗਈ। ਵਰਸੀਲ ਪਟੇਲ ਭਾਰਤ ਤੋਂ ਉਚੇਰੀ ਸਿੱਖਿਆ ਲਈ ਕੈਨੇਡਾ ਗਿਆ ਸੀ, ਜਿੱਥੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।

                      Image

ਦੋਸਤਾਂ ਨੇ ਗੌਫੰਡਮੀ ਵੈੱਬਸਾਈਟ ਦੁਆਰਾ ਉਸ ਦੀ ਲਾਸ਼ ਭੇਜਣ ਲਈ ਫੰਡਿੰਗ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਵਰਸਿਲ ਪਟੇਲ ਦੀ ਲਾਸ਼ ਨੂੰ ਭਾਰਤ ਲਿਆਉਣ ਲਈ 30,000 ਹਜ਼ਾਰ ਡਾਲਰ ਦੇ ਕਰੀਬ ਦਾ ਖਰਚਾ ਆਵੇਗਾ। ਹੁਣ ਤੱਕ ਲੱਗਭਗ 21 ਹਜ਼ਾਰ ਡਾਲਰ ਇਕੱਠੇ ਹੋ ਚੁੱਕੇ ਹਨ। ਉਸ ਦੇ ਦੋਸਤ ਰਾਜਨ ਪਟੇਲ ਨੇ ਵਰਸਿਲ ਪਟੇਲ ਦੀ ਲਾਸ਼ ਗੁਜਰਾਤ ਵਿੱਚ ਭੇਜਣ ਲਈ ਸੋਸ਼ਲ ਮੀਡੀਆ 'ਤੇ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਵਰਸਿਲ ਪਟੇਲ ਦਾ ਪਰਿਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਸਕੇ ਅਤੇ ਉਸ ਦਾ ਅੰਤਿਮ ਸੰਸਕਾਰ ਉਸ ਦੀ ਜਨਮ ਭੂਮੀ ਵਿਖੇ ਕੀਤਾ ਜਾ ਸਕੇ। ਇਸ ਸੰਬੰਧ ਵਿੱਚ ਪੁਲਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।