ਪੰਜਾਬ ''ਚ ਲੱਗਣ ਜਾ ਰਿਹਾ ਵੱਡਾ ਪ੍ਰਾਜੈਕਟ, ਕਿਸਾਨ ਤੇ ਨੌਜਵਾਨ ਲਈ ਖੁਸ਼ੀ ਦਾ ਮੌਕਾ 

ਪੰਜਾਬ ''ਚ ਲੱਗਣ ਜਾ ਰਿਹਾ ਵੱਡਾ ਪ੍ਰਾਜੈਕਟ, ਕਿਸਾਨ ਤੇ ਨੌਜਵਾਨ ਲਈ ਖੁਸ਼ੀ ਦਾ ਮੌਕਾ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਅੰਮ੍ਰਿਤਸਰ ਵਿਖੇ 135 ਕਰੋੜ ਰੁਪਏ ਦੇ ਮਿਲਕਫੈੱਡ ਵਿਸਥਾਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰਾਜੈਕਟ ਨਾਲ ਪੰਜਾਬ ਦੇ ਕਿਸਾਨਾਂ ਨੂੰ 370 ਕਰੋੜ ਰੁਪਏ ਦਾ ਫ਼ਾਇਦਾ ਹੋਵੇਗਾ।

ਇਸ ਦੇ ਨਾਲ ਹੀ ਪੰਜਾਬ ਦੇ ਨੌਜਵਾਨ ਵੀ ਬਾਗੋ-ਬਾਗ ਹੋਣਗੇ ਕਿਉਂਕਿ ਇਸ ਪ੍ਰਾਜੈਕਟ ਦੇ ਨਾਲ1200 ਨਵੀਆਂ ਨੌਕਰੀਆਂ ਨੌਜਵਾਨਾਂ ਨੂੰ ਮਿਲਣਗੀਆਂ।