- Updated: March 30, 2024 05:03 PM
ਲੁਧਿਆਣਾ ਦੇ ਸਰਾਭਾ ਨਗਰ ਥਾਣੇ ਦੀ ਪੁਲਿਸ ਨੇ ਬੀਆਰਐਸ ਨਗਰ ਵਿਚ ਸਥਿਤ ਇਕ ਸਪਾ ਸੈਂਟਰ ਵਿਚ ਛਾਪਾ ਮਾਰਿਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਵਿਦੇਸ਼ੀ ਕੁੜੀਆਂ ਨੂੰ ਵੀ ਭਾਰਤ ਬੁਲਾ ਕੇ ਹੋਟਲਾਂ ਵਿਚ ਸਪਲਾਈ ਕੀਤਾ ਜਾਂਦਾ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ.ਨਿਰਭੈ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ 29 ਮਾਰਚ ਨੂੰ ਗਸ਼ਤ ਕਰ ਰਹੀ ਸੀ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਹੋਟਲਾਂ ਅਤੇ ਸਪਾ ਸੈਂਟਰਾਂ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਜਦੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਤਾਂ 3 ਲੜਕੀਆਂ ਅਤੇ ਕੁਝ ਲੜਕਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਫੜਿਆ| ਪੁਲਿਸ ਨੇ 6 ਹੋਟਲ ਮਾਲਕਾਂ ਅਨਮੋਲ ਕੱਕੜ, ਆਕਾਸ਼ ਕਪੂਰ, ਵੰਸ਼, ਨਵਜਿੰਦਰ, ਹਿਮਾਂਸ਼ੂ ਅਤੇ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸੈਂਟਰ ਦਾ ਮੈਨੇਜਰ ਗਾਹਕਾਂ ਦੀ ਆਨਲਾਈਨ ਬੁਕਿੰਗ ਕਰਦਾ ਹੈ। ਸਪਾ ਸੈਂਟਰ ਦੇ ਕਾਊਂਟਰ 'ਤੇ ਮੈਨੇਜਰ ਐਂਟਰੀ ਦੇ 1500 ਹਜ਼ਾਰ ਰੁਪਏ ਲੈਂਦਾ ਹੈ, ਜਿਸ ਤੋਂ ਬਾਅਦ ਬੋਲੀ ਬੰਦ ਕਮਰੇ 'ਚ ਹੁੰਦੀ ਹੈ। ਮੈਨੇਜਰ ਦਲਾਲ ਵਜੋਂ ਕੰਮ ਕਰਦਾ ਸੀ ਅਤੇ ਗਾਹਕਾਂ ਨੂੰ ਵਾਧੂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਸੀ। ਸਪਾ ਦੇ ਮਾਲਕਾਂ ਨੇ ਇਨ੍ਹਾਂ ਔਰਤਾਂ ਦੇ ਜਾਅਲੀ ਵੋਟਰ ਕਾਰਡ ਅਤੇ ਆਧਾਰ ਕਾਰਡ ਤਿਆਰ ਕਰਵਾਏ ਹਨ। ਇਨ੍ਹਾਂ ਵਿਦੇਸ਼ੀ ਔਰਤਾਂ ਨੂੰ ਸਪਾ ਸੈਂਟਰਾਂ ਤੋਂ ਹੋਟਲਾਂ ਨੂੰ ਵੀ ਸਪਲਾਈ ਕੀਤਾ ਜਾਂਦਾ ਹੈ। ਪੁਲਿਸ ਨੇ ਦੱਸਿਆ ਕਿ ਔਰਤਾਂ ਦਾ ਮੈਡੀਕਲ ਕਰਵਾਇਆ ਗਿਆ ਅਤੇ ਅਦਾਲਤ 'ਚ ਪੇਸ਼ ਕੀਤਾ ਗਿਆ।