ਇਟਲੀ ਦੇ ਸ਼ਹਿਰ ਲੋਨੀਗੋ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 

ਇਟਲੀ ਦੇ ਸ਼ਹਿਰ ਲੋਨੀਗੋ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 

ਉੱਤਰੀ ਇਟਲੀ ਦੇ ਵਿਚੈਂਸਾ ਜ਼ਿਲ੍ਹੇ ਵਿਚ ਸਥਿਤ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਦੀ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਵਡਮੁੱਲੇ ਸਹਿਯੋਗ ਨਾਲ਼ ਖਾਲਸਾ ਸਾਜਨਾ ਦਿਵਸ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ-ਗੱਦੀ ਦਿਵਸ ਨੂੰ ਸਮੱਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਨੇ ਸਿ਼ਰਕਤ ਕੀਤੀ।

                     Image

ਨਗਰ ਕੀਰਤਨ ਦਾ ਆਰੰਭ ਗੁਰਦੁਆਰਾ ਸਾਹਿਬ ਲੋਨੀਗੋ ਦੀ ਨਵੀਂ ਇਮਾਰਤ ਤੋਂ ਸਿੱਖੀ ਸਿਧਾਂਤਾਂ ਅਤੇ ਸਿੱਖੀ ਪ੍ਰੰਪਰਾਵਾਂ ਅਨੁਸਾਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ  ਹੋਇਆ। ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁਸੋ਼ਭਿਤ ਸਨ। ਸ਼ਹਿਰ ਦੀ ਪਰਿਕਰਮਾ ਉਪਰੰਤ ਮੁੱਖ ਪਾਰਕ ਵਿੱਚ ਵਿਸੇਸ਼ ਦੀਵਾਨ ਸਜਾਏ ਗਏ, ਜਿਹਨਾਂ ਵਿੱਚ ਬੀਬੀ ਕੌਰ ਖਾਲਸਾ ਨਕੋਦਰ ਵਾਲਿਆਂ ਦੇ ਢਾਡੀ ਜਥੇ ਦੁਆਰਾ ਇਤਿਹਾਸ ਸਰਵਣ ਕਰਵਾਇਆ ਗਿਆ ਅਤੇ ਭਾਈ ਅਮਰੀਕ ਸਿੰਘ ਜੀ ਦੁਆਰਾ ਗੁਰਬਾਣੀ ਸ਼ਬਦਾਂ ਦਾ ਰਸ-ਭਿੰਨੜਾਂ ਕੀਰਤਨ ਕੀਤਾ ਗਿਆ। ਨਗਰ ਕੀਰਤਨ ਦੌਰਾਨ ਗਤਕਾ ਪਾਰਟੀ ਦੁਆਰਾ ਗਤਕੇ ਦੇ ਕਰਤੱਬ ਵੀ ਦਿਖਾਏ ਗਏ।