- Updated: April 28, 2026 12:27 PM
ਪੰਜਾਬ 'ਚ ਬਿਲਡਿੰਗ ਬਣਾਉਣ ਵਾਲਿਆਂ ਨੂੰ ਨਿਯਮਾਂ 'ਚ ਛੋਟ ਨਹੀਂ ਮਿਲੇਗੀ, ਜਿਸ ਦੇ ਤਹਿਤ ਨਵੇਂ ਬਾਇਲਾਜ ਵਾਪਸ ਲੈ ਲਏ ਗਏ ਹਨ। ਇਸ ਤੋਂ ਬਾਅਦ ਹੁਣ ਸੂਬੇ 'ਚ 4 ਮੰਜ਼ਿਲਾ ਇਮਾਰਤ ਨਹੀਂ ਬਣਾਈ ਜਾ ਸਕਦੀ। ਜ਼ਿਕਰਯੋਗ ਹੈ ਕਿ ਸ਼ਹਿਰੀ ਵਿਕਾਸ ਵਿਭਾਗ ਵਲੋਂ ਪਿਛਲੇ ਸਾਲ ਦਸੰਬਰ ਦੌਰਾਨ ਯੂਨੀਫਾਈਡ ਬਿਲਡਿੰਗ ਬਾਇਲਾਜ ਜਾਰੀ ਕੀਤਾ ਗਿਆ ਸੀ, ਜਿਸ 'ਚ ਨਗਰ ਨਿਗਮ ਦੇ ਏਰੀਏ 'ਚ ਵੀ ਕਮਰਸ਼ੀਅਲ ਤੇ ਰਿਹਾਇਸ਼ੀ ਬਿਲਡਿੰਗ ਬਣਾਉਣ ਵਾਲਿਆਂ ਨੂੰ ਕਵਰੇਜ ਦੇ ਮਾਮਲੇ 'ਚ ਕਾਫੀ ਛੋਟ ਦਿੱਤੀ ਗਈ ਸੀ ਪਰ ਬਾਇਲਾਜ ਜਾਰੀ ਹੋਣ ਦੇ ਕੁੱਝ ਦੇਰ ਬਾਅਦ ਹੀ ਕੋਰਟ ਨੇ ਉਸ ਨੂੰ ਲਾਗੂ ਕਰਨ ’ਤੇ ਰੋਕ ਲਾ ਦਿੱਤੀ। ਇਸ ਸਬੰਧ 'ਚ ਨੋਟੀਫਿਕੇਸ਼ਨ ਸੋਮਵਾਰ ਨੂੰ ਅਰਬਨ ਡਿਵੈਲਪਮੈਂਟ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਦੇ ਹਵਾਲੇ ਨਾਲ ਜਾਰੀ ਕੀਤਾ ਗਿਆ, ਜਿਸ ਮੁਤਾਬਕ ਅਗਲੇ ਹੁਕਮਾਂ ਤੱਕ ਪੰਜਾਬ ਦੀਆਂ ਨਗਰ ਨਿਗਮਾਂ 'ਚ 2018 ਤੇ ਪੁੱਡਾ ਦੇ ਏਰੀਏ ਵਿਚ 2021 ਦੇ ਬਿਲਡਿੰਗ ਬਾਇਲਾਜ ਲਾਗੂ ਹੋਣਗੇ।
ਟੀ. ਪੀ. ਸਕੀਮ ਦੇ ਏਰੀਏ ਵਿਚ 60 ਫੁੱਟ ਰੋਡ ’ਤੇ ਨਗਰ ਨਿਗਮ ਦੇ ਜ਼ਰੀਏ ਸਰਕਾਰ ਕਮਰਸ਼ੀਅਲ ਰੋਡ ਡਿਕਲੇਅਰ ਕਰਵਾਉਣ ਦੀ ਲੰਬੀ ਪ੍ਰਕਿਰਿਆ ਤੋਂ ਛੋਟ
ਕੋਰ ਏਰੀਏ ਵਿਚ 3 ਲੱਖ ਪ੍ਰਤੀ ਈ. ਸੀ. ਐੱਸ. ਦੇ ਹਿਸਾਬ ਨਾਲ ਪੇਡ ਪਾਰਕਿੰਗ ਦੀ ਸ਼ਰਤ ’ਤੇ 21 ਮੀਟਰ ਤੱਕ ਕਵਰੇਜ ਦੀ ਸਹੂਲਤ।
ਆਲਰਾਊਂਡਰ ਸੈੱਟ ਬੈਕ ਛੱਡਣ ਲਈ ਬਿਲਡਿੰਗ ਦੀ ਉਚਾਈ ਦੀ ਹੱਦ 15 ਤੋਂ ਵਧਾ ਕੇ 21 ਮੀਟਰ ਕੀਤੀ ਗਈ।
ਕਿਸੇ ਵੀ ਕਮਰਸ਼ੀਅਲ ਬਿਲਡਿੰਗ ਵਿਚ 20 ਫ਼ੀਸਦੀ ਫਰੰਟ ਸੈੱਟ ਬੈਕ ਛੱਡਣ ਦੀ ਸ਼ਰਤ ਨੂੰ 20 ਮੀਟਰ ਵੱਧ ਤੋਂ ਵੱਧ ’ਤੇ ਕੀਤਾ ਗਿਆ ਸੀ ਫਿਕਸ
40 ਫੁੱਟ ਰੋਡ ’ਤੇ ਸਥਿਤ 200 ਗਜ਼ ਦੇ ਰਿਹਾਇਸ਼ੀ ਮਕਾਨ ਦੀ ਗਰਾਊਂਡ ਫਲੋਰ ਪਾਰਕਿੰਗ ਛੱਡਣ ਤੋਂ ਬਾਅਦ 21 ਮੀਟਰ ਉਚਾਈ ਤੱਕ 4 ਮੰਜ਼ਿਲਾ ਨਿਰਮਾਣ ਕਰਨ ਦੀ ਵਿਵਸਥਾ।
ਇਸ ਮਾਮਲੇ ਨੂੰ ਲੈ ਕੇ ਕੋਰਟ ਵਿਚ ਚੱਲ ਰਹੇ ਕੇਸ ਵਿਚ ਪਟੀਸ਼ਨਕਰਤਾ 93 ਸਾਲਾ ਮਹਿਲਾ ਹੈ, ਜਿਸ ਵਲੋਂ ਮੁੱਦਾ ਉਠਾਇਆ ਗਿਆ ਹੈ ਕਿ ਨਵੇਂ ਬਿਲਡਿੰਗ ਬਾਇਲਾਜ ਇਸ ਤੋਂ ਪਹਿਲਾ ਤੋਂ ਲਾਗੂ ਫਾਇਰ ਪ੍ਰੀਵੈਂਸ਼ਨ ਐਕਟ ਤੇ ਨੈਸ਼ਨਲ ਬਿਲਡਿੰਗ ਕੋਡ ਦੀ ਵਿਵਸਥਾਵਾਂ ਦੇ ਬਿਲਕੁਲ ਉਲਟ ਹੈ।