ਵਿੱਤ ਮੰਤਰਾਲੇ ਦਾ ਐਲਾਨ,ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਵਿਸ਼ੇਸ਼ ਸਿੱਕਾ

ਵਿੱਤ ਮੰਤਰਾਲੇ ਦਾ ਐਲਾਨ,ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਜਾਰੀ ਕੀਤਾ ਜਾਵੇਗਾ 75 ਰੁਪਏ ਦਾ ਵਿਸ਼ੇਸ਼ ਸਿੱਕਾ

ਕੇਂਦਰ ਸਰਕਾਰ ਨਵੀਂ ਸੰਸਦ ਭਵਨ ਦੇ ਉਦਘਾਟਨ ਮੌਕੇ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕਰੇਗੀ। ਵਿੱਤ ਮੰਤਰਾਲੇ ਨੇ ਕਿਹਾ, ''ਨਵੇਂ ਸੰਸਦ ਭਵਨ ਦੇ ਉਦਘਾਟਨ ਦੀ ਯਾਦ 'ਚ 75 ਰੁਪਏ ਦਾ ਵਿਸ਼ੇਸ਼ ਸਿੱਕਾ ਜਾਰੀ ਕੀਤਾ ਜਾਵੇਗਾ।'' ਸਿੱਕੇ ਦੇ ਇਕ ਪਾਸੇ ਅਸ਼ੋਕ ਪਿੱਲਰ ਦਾ ਸ਼ੇਰ ਹੋਵੇਗਾ, ਜਿਸ ਦੇ ਹੇਠਾਂ ''ਸਤਯਮੇਵ ਜਯਤੇ'' ਲਿਖਿਆ ਹੋਵੇਗਾ। ਸਿੱਕੇ ਦੇ ਦੂਜੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਹੋਵੇਗੀ।

ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ 75 ਰੁਪਏ ਦਾ ਸਿੱਕਾ ਗੋਲ ਆਕਾਰ ਵਿਚ ਹੋਵੇਗਾ। ਸਿੱਕੇ ਦਾ ਘੇਰਾ 44 ਮਿਲੀਮੀਟਰ ਤੇ ਕਿਨਾਰਿਆਂ ‘ਤੇ 200 ਸੇਰੇਸ਼ਨ ਹੋਵੇਗਾ। 75 ਰੁਪਏ ਦਾ ਇਹ ਸਮਾਰਕ ਸਿੱਕਾ ਚਾਰ ਧਾਤੂਆਂ ਨੂੰ ਮਿਲਾ ਕੇ ਬਣਾਇਆ ਜਾਵੇਗਾ ਜਿਸ ਵਿਚ 50 ਫੀਸਦੀ ਚਾਂਦੀ, 40 ਫੀਸਦੀ ਤਾਂਬਾ, 5 ਫੀਸਦੀ ਨਿੱਕਲ ਤੇ 5 ਫੀਸਦੀ ਜ਼ਿੰਕ ਦਾ ਇਸੇਤਮਾਲ ਕੀਤਾ ਜਾਵੇਗਾ। ਨਵੇਂ ਸੰਸਦ ਭਵਨ ਦੀ ਤਸਵੀਰ ਹੇਠਾਂ 2023 ਵੀ ਲਿਖਿਆ ਹੋਵੇਗਾ।

ਸਿੱਕੇ ਦੇ ਸਾਹਮਣੇ ਵਾਲੇ ਹਿੱਸੇ ਵਿਚ ਅਸ਼ੋਕ ਸਤੰਭ ਦਾ ਸਿੰਘ ਤੇ ਸਤਯਮੇਵ ਸਿੱਕੇ ‘ਤੇ ਦੇਵਨਾਗਰੀ ਲਿਪੀ ਵਿਚ ਭਾਰਤ ਤੇ ਅੰਗਰੇਜ਼ੀ ਵਿਚ ਇੰਡੀਆ ਲਿਖਿਆ ਹੋਵੇਗਾ। ਪਿੱਛੇ ਦੇ ਹਿੱਸੇ ਵਿਚ ਉਪਰੀ ਲਾਈਨ ਵਿਚ ਦੇਵਨਾਗਰੀ ਲਿਪੀ ਵਿਚ ਸੰਸਦ ਭਵਨ ਤੇ ਹੇਠਲੀ ਲਾਈਨ ਵਿਚ ਅੰਗਰੇਜ਼ੀ ਵਿਚ ਸੰਸਦ ਭਵਨ ਲਿਖਿਆ ਹੋਵੇਗਾ। ਸਿੱਕੇ ਦਾ ਡਿਜ਼ਾਈਨ ਸੰਵਿਧਾਨ ਦੇ ਪਹਿਲੀ ਅਨੁਸੂਚੀ ਵਿਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਹੋਵੇਗਾ।

ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ, “ਇਹ ਆਰਥਿਕ ਮਾਮਲਿਆਂ ਦੇ ਵਿਭਾਗ (DEA) ਦੁਆਰਾ ਜਾਰੀ ਕੀਤਾ ਗਿਆ ਹੈ। ਇਹ ਇੱਕ ਯਾਦਗਾਰੀ ਸਿੱਕਾ ਹੈ। ਇਹ ਲਗਭਗ 3800 ਰੁਪਏ ਪ੍ਰਤੀ ਸਿੱਕਾ ਦੀ ਦਰ ਨਾਲ ਵੇਚਿਆ ਜਾਵੇਗਾ।ਇਸ ਸਿੱਕੇ ਦਾ ਵਜ਼ਨ 35 ਗ੍ਰਾਮ ਹੈ ਅਤੇ ਇਹ ਚਾਰ ਧਾਤਾਂ ਦਾ ਬਣਿਆ ਹੋਵੇਗਾ। ਨਵੇਂ ਸੰਸਦ ਭਵਨ ਦਾ ਉਦਘਾਟਨ ਸਮਾਰੋਹ ਐਤਵਾਰ ਸਵੇਰੇ ਵੱਖ-ਵੱਖ ਧਰਮਾਂ ਦੇ ਹਵਨ ਅਤੇ ਪ੍ਰਾਰਥਨਾ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੈਂਬਰ ਦਾ ਰਸਮੀ ਉਦਘਾਟਨ ਕਰਨਗੇ।