- Updated: October 19, 2022 09:20 PM
ਮਹਿਤਪੁਰ ਦੇ ਨੇੜੇ ਪਿੰਡ ਰਾਮੂਵਾਲ ਕੋਲਣੀ ਦੇ ਵਾਸੀ 31ਸਾਲਾ ਗੁਰਚਰਨ ਸਿੰਘ ਪੁੱਤਰ ਬਲਵਿੰਦਰ ਸਿੰਘ ਜੋ ਚੰਗੇ ਭਵਿੱਖ ਲਈ ਅਮਰੀਕਾ ਗਿਆ ਸੀ ਦੀ ਮੌਤ ਹੋਣ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਗੁਰਚਰਨ ਸਿੰਘ ਦੇ ਭਰਾ ਮਨਪ੍ਰੀਤ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਗ੍ਰੇਡ ਰਿਪਰ ਵਾਸ਼ਸਿੰਗਸ਼ਨ ਸਿਟੀ 'ਚ ਰਹਿੰਦਾ ਸੀ। ਉਸ ਨੂੰ ਹਾਲੇ ਸਿਰਞ ਅਮਰੀਕਾ ਆਏ ਨੂੰ 6 ਮਹੀਨੇ ਹੀ ਹੋਏ ਸਨ।ਮਨਪ੍ਰੀਤ ਨੇ ਦੱਸਿਆ ਕਿ ਗੁਰਚਰਨ ਆਪਣੇ ਸਾਈਕਲ 'ਤੇ ਫੈਕਟਰੀ ਤੋਂ ਵਾਪਸ ਆ ਰਿਹਾ ਸੀ ਅਤੇ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ ਤੇ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।