ਅਦਨਾਨ ਅਲੀ ਖਾਨ ’ਤੇ ਮਲੇਰਕੋਟਲਾ ’ਚ ਹੋਇਆ ਜਾਨਲੇਵਾ ਹਮਲਾ, ਹੋਏ ਗੰਭੀਰ ਜ਼ਖਮੀ  

ਅਦਨਾਨ ਅਲੀ ਖਾਨ ’ਤੇ ਮਲੇਰਕੋਟਲਾ ’ਚ ਹੋਇਆ ਜਾਨਲੇਵਾ ਹਮਲਾ, ਹੋਏ ਗੰਭੀਰ ਜ਼ਖਮੀ  

ਮਲੇਰਕੋਟਲਾ ’ਚ ਭਰੇ ਬਾਜ਼ਾਰ ’ਚ ਮੁਸਲਿਮ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਦਨਾਨ ਅਲੀ ਖਾਨ ’ਤੇ ਜਾਨਲੇਵਾ ਹਮਲੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  25 ਤੋਂ 30 ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਿਕਿਉਰਟੀ ਗਾਰਡ ਨੂੰ ਬੰਨ ਕੇ ਅਦਨਾਨ ਅਲੀ ਖਾਨ ’ਤੇ ਵਾਰ ਕੀਤੇ। ਇਸ ਘਟਨਾ ’ਚ ਅਦਨਾਨ ਅਲੀ ਗੰਭੀਰ ਜਖ਼ਮੀ ਹੋ ਗਏ ਹਨ। 

                   Image

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਦਨਾਨ ਅਲੀ ਨੇ ਕਿਹਾ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀ ਰਹੀਆਂ ਹਨ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਜਲਦ ਤੋਂ ਜਲਦ ਸਿਕਿਉਰਟੀ ਦਿੱਤੀ ਜਾਵੇ।