- Updated: November 09, 2026 06:12 PM
ਮਿਸਰ ਦੀ ਰਾਜਧਾਨੀ ਕਾਹਿਰਾ ਦੇ ਨੇੜੇ ਐਤਵਾਰ ਨੂੰ ਦੋ ਯਾਤਰੀ ਟ੍ਰੇਨਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 112 ਲੋਕ ਜ਼ਖ਼ਮੀ ਹੋਏ ਹਨ। ਸਟੇਟ ਰੇਲਵੇ ਅਥਾਰਟੀ ਮੁਤਾਬਕ ਇਹ ਹਾਦਸਾ ਕਾਹਿਰਾ ਤੋਂ ਲਗਭਗ 76 ਕਿਲੋਮੀਟਰ ਦੂਰ ਦੱਖਣ ਵਿੱਚ ਕਫਰ ਅੰਮਾਰ ਅਤੇ ਅਲ-ਰੱਕਾ ਸਟੇਸ਼ਨਾਂ ਦੇ ਵਿਚਕਾਰ ਵਾਪਰਿਆ।
ਕਿਵੇਂ ਵਾਪਰਿਆ ਹਾਦਸਾ: ਦੇਸ਼ ਦੇ ਆਵਾਜਾਈ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਕਾਹਿਰਾ ਤੋਂ ਲਗਭਗ 30 ਮੀਲ ਦੱਖਣ ਵਿੱਚ ਗੀਜ਼ਾ ਸੂਬੇ ਦੇ ਅਲ-ਅਯਾਤ ਜ਼ਿਲ੍ਹੇ ਵਿੱਚ ਵਾਪਰਿਆ, ਜਦੋਂ ਫਯੂਮ ਸੂਬੇ ਤੋਂ ਜਾ ਰਹੀ ਇੱਕ ਰੇਲਗੱਡੀ ਅਸਵਾਨ ਸੂਬੇ ਵੱਲ ਜਾ ਰਹੀ ਇੱਕ ਰੇਲਗੱਡੀ ਦੇ ਪਿਛਲੇ ਹਿੱਸੇ ਵਿੱਚ ਜਾ ਟਕਰਾਈ।
ਰਾਹਤ ਅਤੇ ਬਚਾਅ ਕਾਰਜ: ਮਿਸਰ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਜ਼ਖ਼ਮੀ ਹੋਏ 112 ਲੋਕਾਂ ਵਿੱਚੋਂ 46 ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।
ਰਾਸ਼ਟਰਪਤੀ ਦੇ ਹੁਕਮ: ਦੇਸ਼ ਦੇ ਰਾਸ਼ਟਰਪਤੀ ਅਬਦੇਲ ਫੱਤਾਹ ਅਲ-ਸਿਸੀ ਨੇ ਇਸ ਘਟਨਾ ਦੀ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਲਾਪਰਵਾਹੀ ਵਰਤਣ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਗੱਲ ਕਹੀ ਹੈ।